ਰਾਣੇਵਾਲ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਰਾਣੇਵਾਲ, ਰਾਹੋਂ- ਜਾਡਲਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 5 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮੁਸਲਮਾਨ ਜਾਗੀਰਦਾਰੀ, ਸਿੱਖ ਜਾਗੀਰਦਾਰੀ ਅਤੇ ਅੰਗਰੇਜ਼ ਹਕੂਮਤ ਦੇ ਜਬਰ ਦਾ ਸਭ ਤੋਂ ਵੱਧ ਸ਼ਿਕਾਰ ਹੋਇਆ। ਉਸ ਸਮੇਂ ਪਿੰਡ ਦੇ ਲੋਕਾਂ ਨੇ ਰਾਣਾ ਨਾਂ ਦੇ ਵਿਅਕਤੀ ਦੀ ਅਗਵਾਈ ਹੇਠ ਲੜਾਈ ਕੀਤੀ ਜਿਸ ਕਰਕੇ ਪਿੰਡ ਦਾ ਨਾਂ ‘ਰਾਣੇਵਾਲ’ ਪੈ ਗਿਆ। ਸਿੱਖ ਸਰਕਾਰ ਵਲੋਂ ਇਹਨਾਂ ਉੱਤੇ ਠੋਸਿਆ ਨੰਬਰਦਾਰ ਇਹਨਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਆਪਣਾ ਬਾਲਾ ਨਾਂ ਦਾ ਨੰਬਰਦਾਰ ਥਾਪਿਆ। ਜਿਸ ਕਾਰਨ ਸਰਕਾਰ ਨੇ ਇਸ ਪਿੰਡ ਦਾ ਕਾਠ ਮਾਰਿਆ। ਪਿੰਡ ਦੇ ਬਹਾਦਰ ਸਿੰਘ ਜਿਸ ਨੂੰ ਕੈਦ ਕੀਤਾ ਗਿਆ ਸੀ ਦਾ ਪਾਠ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਚਿੱਠੀ ਭਿਜਵਾ ਕੇ ਇਸ ਪਿੰਡ ਨੂੰ ਕਾਠ ਤੋਂ ਮੁਕਤ ਕਰਵਾਇਆ। ਬਾਗੀ ਹੋਣ ਕਰਕੇ ਇਸ ਪਿੰਡ ਨੂੰ ਗੁਆਂਢੀ ਪਿੰਡਾਂ ਵਲੋਂ ਕੋਈ ਰਸਤਾ ਨਹੀਂ ਦਿੱਤਾ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ