ਰਾਮਪੁਰ
ਸਥਿਤੀ :
ਤਹਿਸੀਲ ਪਾਇਲ ਦਾ ਪਿੰਡ ਰਾਮਪੁਰ, ਦੋਰਾਹਾ ਸਟੇਸ਼ਨ ਤੋਂ 3 ਕਿਲੋਮੀਟਰ ਦੂਰ, ਦੋਰਾਹਾ – ਸਮਰਾਲਾ – ਵਾਇਆ ਨੀਲੋਂ ਪੁੱਲ ਸੜਕ ਤੇ ਸਰਹੰਦ ਨਹਿਰ ਦੇ ਕੰਢੇ ਤੇ ਸਥਿਤ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਤੋਂ ਦੱਖਣ ਵੱਲ ਜਾਂਦਿਆਂ ਰਾਮਪੁਰ ਵਿੱਚ ਪੜਾਅ ਕੀਤਾ ਸੀ। ਇੱਥੇ ਗੁਰਦੁਆਰਾ ਰੇਰੂ ਸਾਹਿਬ ਉਸ ਸਥਾਨ ਤੇ ਸ਼ਸ਼ੋਭਿਤ ਹੈ। ਭਾਰਾ ਮੱਲ ਤੇ ਹੌਲਾ ਮੱਲ ਇਸ ਪਿੰਡ ਦੇ ਦੋ ਭਰਾ ਸਨ। ਭਾਰੇ ਮੱਲ ਨੇ ਗੁਰੂ ਸਾਹਿਬ ਨੂੰ ਬਾਗੀ ਹੋਣ ਨਾਤੇ ਦੁੱਧ ਨਹੀਂ ਸੀ ਦਿੱਤਾ ਤੇ ਹੌਲਾ ਮੱਲ ਨੂੰ ਪਤਾ ਲੱਗਣ ਤੇ ਉਹ ਗਾਗਰ ਭਰ ਕੇ ਦੁੱਧ ਦੀ ਲੈ ਗਿਆ, ਗੁਰੂ ਸਾਹਿਬ ਦੇ ਬਚਨਾਂ ਨਾਲ ਪਿੰਡ ਰਾਮਪੁਰ ਹੌਲੇ ਮੱਲ ਦੀ ਔਲਾਦ ਵਿਚੋਂ ਹੈ।
ਇਸ ਪਿੰਡ ਦੇ ਮੁੱਢ ਵਿੱਚ ਉਦਾਸੀਆਂ ਦਾ ਬਹੁਤ ਵੱਡਾ ਆਸ਼ਰਮ ਹੈ। ਦੂਰ ਦੂਰ ਤੋਂ ਉਦਾਸੀ ਸਾਧੂ ਇੱਥੇ ਆ ਕੇ ਠਹਿਰਦੇ ਹਨ ਤੇ ਭਜਨ ਬੰਦਗੀ ਕਰਦੇ ਹਨ। ਸੰਤ ਅਤਰ ਸਿੰਘ, ਸੰਤ ਭਗਵਾਨ ਸਿੰਘ, ਸੰਤ ਈਸ਼ਰ ਸਿੰਘ ਰਾੜੇ ਵਾਲੇ ਇਸ ਪਿੰਡ ਨਾਲ ਕਾਫੀ ਸਬੰਧਿਤ ਹਨ।
ਇਸ ਪਿੰਡ ਨੇ ਸਿੰਘ ਸਭਾ ਲਹਿਰ ਦੇ ਮੋਰਚਿਆਂ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਤੇ ਕੁਰਬਾਨੀਆਂ ਦਿੱਤੀਆਂ। ਇਸ ਪਿੰਡ ਦੇ ਸਾਧ ਸੁੰਦਰ ਸਿੰਘ ਨੂੰ ਇਸਾਈ ਲੋਕ ਈਸਾ ਮਸੀਹ ਤੋਂ ਦੂਜੇ ਗੁਰੂ ਕਰਕੇ ਸਤਿਕਾਰਦੇ ਹਨ। ਹਜ਼ਾਰਾਂ ਈਸਾਈ ਸ਼ਰਧਾਲੂ ਰਾਮਪੁਰ ਆਉਂਦੇ ਹਨ ਤੇ ਸਾਧੂ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹਨ। ਇਹ ਪਿੰਡ ਲਿਖਾਰੀਆਂ ਤੇ ਕਵੀਆਂ ਦਾ ਪਿੰਡ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ