ਰੌਲੂ ਮਾਜਰਾ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਰੋਲੂ ਮਾਜਰਾ, ਰੂਪ ਨਗਰ – ਬੇਲਾ ਸੜਕ ਤੋਂ 3 ਕਿਲੋਮੀਟਰ ਦੂਰ ਰੇਲਵੇ ਸਟੇਸ਼ਨ ਰੂਪ ਨਗਰ ਤੋਂ 17 ਕਿਲੋਮੀਟਰ ਦੂਰ ਅਤੇ ਚਮਕੌਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਬਾਨੀ ‘ਰੁਲਦੂ ਖਾਨ’ ਮੁਸਲਮਾਨ ਸੀ ਜਿਸਦੇ ਨਾਂ ‘ਤੇ ਹੀ ਪਿੰਡ ਦਾ ਨਾਂ ‘ਰੋਲੂ ਮਾਜਰਾ’ ਪਿਆ। ਮਾਜਰਾ ਜਾਂ ਮਾਜਰੀ ਇਸ ਜ਼ਿਲ੍ਹੇ ਦੇ ਹੋਰ ਕਈ ਪਿੰਡਾਂ ਨਾਲ ਲੱਗਦਾ ਹੈ। ਪਿੰਡ ਵਿੱਚ ਜ਼ਿਆਦਾ ਕੰਗ ਗੋਤ ਦੇ ਜੱਟ ਕਿਸਾਨ ਹਨ। ਬਾਕੀ ਹਰੀਜਨ, ਘੁਮਾਰ, ਬ੍ਰਾਹਮਣ, ਨਾਈ ਅਤੇ ਛੀਂਬੇ ਜਾਤਾਂ ਦੇ ਲੋਕ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ