ਰੱਕੜਾ ਬੇਟ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਰੱਕੜਾ ਬੇਟ, ਬਲਾਚੌਰ – ਰੂਪ ਨਗਰ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਰੱਕੜ ਗੋਤ ਦੇ ਕਿਸੇ ਵਿਅਕਤੀ ਦਾ ਵਸਾਇਆ ਹੋਇਆ ਹੈ ਅਤੇ ਬੇਟ ਦੇ ਖੇਤਰ ਵਿੱਚ ਹੋਣ ਕਰਕੇ ਇਸਦਾ ਨਾਂ ‘ਰੱਕੜ ਬੇਟ’ ਪੈ ਗਿਆ ਹੈ। ਇਹ ਪਿੰਡ ਬੱਬਰ ਅਕਾਲੀ ਲਹਿਰ ਦੇ ਉੱਘੇ ਸੁਤੰਤਰ ਸੰਗਰਾਮੀ ਰਤਨ ਸਿੰਘ ਰੱਕੜ ਦੀ ਜਨਮ ਭੂਮੀ ਹੈ ਜੋ 15 ਜੁਲਾਈ ਸੰਨ 1932 ਨੂੰ ਪਿੰਡ ਰੁੜਕੀ ਖਾਸ (ਹੁਸ਼ਿਆਰਪੁਰ) ਵਿੱਚ ਅੰਗਰੇਜ਼ ਪੁਲੀਸ ਦੀ ਟੱਕਰ ਸਮੇਂ ਬੜੀ ਬਹਾਦਰੀ ਨਾਲ ਲੜਦੇ ਸ਼ਹੀਦ ਹੋਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ