ਰੱਤੋਕੇ
ਤਹਿਸੀਲ ਪੱਟੀ ਦਾ ਪਿੰਡ ਰੱਤੋਕੇ, ਅੰਮ੍ਰਿਤਸਰ-ਖੇਮਕਰਨ ਸੜਕ ਤੋਂ 2 ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਰੱਤੋਕੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਨਾਂ ਰੱਤੋ ਨਾਂ ਦੇ ਬਜ਼ੁਰਗ ਤੋਂ ਪਿਆ ਜੋ ਪਹਿਲੇ ਆ ਕੇ ਵੱਸੇ ਲੋਕਾਂ ਦਾ ਵਡੇਰਾ ਸੀ। ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਵੱਸਿਆ ਹੋਇਆ ਹੈ
ਇਹ ਪਿੰਡ ਸਰਹੱਦ ਦੇ ਨੇੜੇ ਵੱਸਿਆ ਹੋਣ ਕਰਕੇ ਕਈ ਸਹੂਲਤਾਂ ਤੋਂ ਵਾਂਝਾ ਹੈ। ਇੱਥੇ ਇੱਕ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਜਿਸਦੀ ਇਸ ਇਲਾਕੇ ਵਿੱਚ ਬਹੁਤ ਮਾਨਤਾ ਹੈ। ਗੁਰਦੁਆਰੇ ਦੇ ਨਾਲ ਹੀ ਇੱਕ ਸਰੋਵਰ ਹੈ ਜਿੱਥੇ ਸੋਕੜੇ ਦੇ ਬੱਚਿਆਂ ਨੂੰ ਇਸਨਾਨ ਕਰਵਾਉਣ ਨਾਲ ਬੱਚੇ ਠੀਕ ਹੁੰਦੇ ਹਨ। ਗੁਰਦੁਆਰੇ ਵਿੱਚ 24 ਘੰਟੇ ਲੰਗਰ ਚਲਦਾ ਹੈ ਅਤੇ ਬਾਬਾ ਵੀਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਭਾਰੀ ਮੇਲਾ ਲਗਦਾ ਹੈ। ਪਿੰਡ ਵਿੱਚ ਬਾਬਾ ਕੌਲੇ ਸ਼ਾਹ ਅਤੇ ਮੋਹਰੀ ਸ਼ਾਹ ਦੀਆਂ ਵੀ ਯਾਦਗਾਰਾਂ ਹਨ ਜਿੱਥੇ ਸਲਾਨਾ ਮੇਲੇ ਲਗਦੇ ਹਨ। ਪਹਿਲੀ ਪੋਹ ਨੂੰ ਇੱਥੇ ਬਾਬਾ ਮੋਹਰ ਸਿੰਘ ਦੀ ਯਾਦ ਵਿੱਚ ਭਾਰੀ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ