ਲਹੁਕਾ
ਸਥਿਤੀ :
ਤਹਿਸੀਲ ਪੱਟੀ ਦਾ ਪਿੰਡ ਲਹਕਾ, ਪੱਟੀ-ਅੰਮ੍ਰਿਤਸਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੈਰੋ ਤੋਂ । ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪੰਜ ਸੌ ਸਾਲ ਪੁਰਾਣਾ ਦੱਸਿਆ ਜਾਂਦਾ ਹੈ ਅਤੇ ਇੱਕ ਬਜ਼ੁਰਗ ਲਹੁਕੇ ਦੇ ਨਾਂ ਤੇ ਪਿੰਡ ਦਾ ਨਾਂ ਲਹੂਕਾ ਪਿਆ। ਇਹ ਪਿੰਡ ਨੋਸ਼ਹਿਰਾ ਪੰਨੂਆਂ ਤੋਂ ਉਠ ਕੇ ਆਏ ਲੋਕਾਂ ਦਾ ਵਸਾਇਆ ਦੱਸਿਆ ਜਾਂਦਾ ਹੈ ਕਿਉਂਕਿ ਇੱਥੇ ਬਹੁਤੇ ਜੱਟ ਪੰਨੂ ਗੋਤ ਦੇ ਹਨ। ਇਹ ਪਿੰਡ ਪਹਿਲਾਂ ਮੁਸਲਮਾਨਾਂ ਦਾ ਗੜ੍ਹ ਹੁੰਦਾ ਸੀ ਅਤੇ ਇੱਥੇ ਮੁਸਲਮਾਨਾਂ ਦੀਆਂ ਪੁਰਾਣੀਆਂ ਮਸੀਤਾਂ ਹਨ ਜੋ ਲਗਭਗ ਖਤਮ ਹੋ ਚੁੱਕੀਆਂ ਹਨ।
ਇਸ ਪਿੰਡ ਵਿੱਚ ਇੱਕ ਬਾਬਾ ਮੰਝ ਸਾਹਿਬ ਦਾ ਗੁਰਦੁਆਰਾ ਹੈ ਜਿਸਦੀ ਪਿੰਡ ਵਿੱਚ ਬਹੁਤ ਮਾਨਤਾ ਹੈ ਅਤੇ ਇੱਥੇ ਹਰ ਸਾਲ ਭਾਰੀ ਮੇਲਾ ਲੱਗਦਾ ਹੈ।
ਦੂਸਰੀ ਵੱਡੀ ਸੰਸਾਰ ਜੰਗ ਵਿੱਚ ਇਸ ਪਿੰਡ ਦੇ 34 ਵਿਅਕਤੀਆਂ ਨੇ ‘ ਫੌਜ ਦੀ ਸੇਵਾ ਕਰਦਿਆਂ ਜਾਨਾਂ ਕੁਰਬਾਨ ਕੀਤੀਆਂ। ਸੰਨ 1965 ਅਤੇ 197) ਵਿੱਚ ਹਿੰਦ-ਪਾਕਿ ਜੰਗ ਸਮੇਂ ਵੀ ਪਿੰਡ ਵਾਸੀਆਂ ਨੇ ਕੁਰਬਾਨੀਆਂ ਦਿੱਤੀਆਂ।