ਲਾਲ ਬਾਈ
ਸਥਿਤੀ:
ਤਹਿਸੀਲ ਗਿੱਦੜਬਾਹਾ ਦਾ ਪਿੰਡ ਲਾਲਬਾਈ, ਲੰਬੀ – ਗਿੱਦੜਬਾਹਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗਿੱਦੜਬਾਹਾ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਬੰਨ੍ਹਣ ਦੀ ਕਹਾਣੀ ਵੀ ਪਿੰਡ ਥੇੜ੍ਹੀ ਭਾਈ ਕੇ, ਪਿਓਰੀ, ਬੀਦੋਵਾਲੀ ਨਾਲ ਮਿਲਦੀ ਹੈ। ਇਹ ਸਾਰਾ ਇਲਾਕਾ ਭਾਈਆਂ ਨੇ ਅੰਗਰੇਜ਼ਾਂ ਦੇ ਹੱਥ ਆਉਣ ਤੋਂ ਬਚਾਉਣ ਲਈ ਆਪਣੀਆਂ ਰਖੇਲਾਂ ਦੇ ਨਾਂ ਕਰ ਦਿੱਤਾ ਸੀ । ਲਾਲੋ ਬਾਈ ਦੇ ਨਾਂ ਦਾ ਇਲਾਕਾ ਲਾਲਬਾਈ ਪਿੰਡ ਵਿੱਚ ਵਸ ਗਿਆ। ਇੱਕ ਵਾਰੀ ਇਸ ਪਿੰਡ ਨੇ ਭਾਈ ਕਿਆਂ ਨੂੰ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਫੌਜ ਨਾਲ ਚੜ੍ਹਾਈ ਕਰ ਦਿੱਤੀ । ਰਸਤੇ ਵਿੱਚ ਹੀ ਉਹਨਾਂ ਦੇ ਬਾਰੂਦ ਨੂੰ ਅੱਗ ਲੱਗ ਗਈ ਜਿਸ ਕਾਰਨ ਉਹ ਆਪ ਹੀ ਸੜ ਕੇ ਮਰ ਗਏ। ਇਸ ਤਰ੍ਹਾਂ ਲਾਲਬਾਈ ਪਿੰਡ ਅਜਿੱਤ ਰਿਹਾ।
ਇਸ ਇਲਾਕੇ ਵਿੱਚ ਮੁਸਲਮਾਨ ਧਾੜੇ ਮਾਰਦੇ ਸਨ। ਪਰ ਇਸ ਇਲਾਕੇ ਦੇ ਚਾਰ ਧਾੜਵੀਆਂ (ਧੂਮਾਂ ਮਾਨ, ਜੈ ਸਿੰਘ, ਬੀਲਾ ਸਰਾਵਾਂ ਅਤੇ ਦਾਨਾ ਰਾਈ ਕਾ) ਤੋਂ ਡਰਦੇ ਮੁਸਲਮਾਨ ਇਹ ਇਲਾਕਾ ਛੱਡ ਕੇ ਭੱਜ ਗਏ। ਪਿਓਰੀ ਦੀ ਤਰ੍ਹਾਂ ਇੱਥੇ ਵੀ ਜ਼ਿਆਦਾ ਲੋਕ ਰਾਜਸਥਾਨ ਤੋਂ ਆ ਕੇ ਵੱਸੇ ਸਨ। ਅਜ ਕੱਲ ਜ਼ਿਆਦਾ ਗਿਣਤੀ ਸਿੱਖਾਂ ਦੀ ਹੈ। ਕੁੱਝ ਘਰ ਟਿਵਾਣੇ, ਬਰਾੜ, ਬ੍ਰਾਹਮਣ, ਰਾਜੇ ਸਿੰਘ, ਮਿਸਤਰੀ ਤੇ ਹਰਿਜਨਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ