ਲੁਠੇਰੀ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਲੁਠੇਰੀ, ਮੋਰਿੰਡਾ – ਚਮਕੌਰ ਸਾਹਿਬ ਸੜਕ ‘ਤੇ ਸਥਿਤ ਮੌਰਿੰਡਾ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਫਕੀਰ ਭੀਸ਼ਮ ਸ਼ਾਹ ਨੇ ਬੰਨ੍ਹਿਆ ਦੱਸਿਆ ਜਾਂਦਾ ਹੈ, ਜਿਸ ਕਾਰਨ ਇਸ ਦਾ ਪੁਰਾਣਾ ਨਾਂ ‘ਭੀਖਮ ਖੇੜਾ’ ਸੀ। ਰੋਪੜ ਦੇ ਰਾਜੇ ਭੂਪ ਸਿੰਘ ਨੇ ਆਪਣੀ ਲੜਕੀ ਇੱਥੇ ਵਿਆਹੀ ਅਤੇ ਉਸ ਲਈ ਇੱਕ ਕਿਲ੍ਹਾ ਬਣਵਾਇਆ ਜੋ ਹੁਣ ਵੀ ਪਿੰਡ ਵਿੱਚ ਮੌਜੂਦ ਹੈ। ਪਿੰਡ ਦੇ ਵਸਨੀਕਾਂ ਅਨੁਸਾਰ, ਮਾਨ ਗੋਤ ਦੇ ਦੋ ਜੱਟ ਰਾਜੇ ਭੂਪ ਸਿੰਘ ਦੀ ਲੜਕੀ ਦੇ ਨੌਕਰ ਸਨ ਜੋ ਬਾਅਦ ਵਿੱਚ ਇੱਥੇ ਦੀ ਜ਼ਮੀਨ ਦੇ ਮਾਲਕ ਬਣੇ। ਰਾਮਗੜ੍ਹ ਅਤੇ ਚੱਕਲਾ ਪਿੰਡ ਦਾ ਪਿਛੋਕਾ ਵੀ ਇਸੇ ਪਿੰਡ ਦਾ ਹੈ। ਪੁਰਾਣੇ ਸਮੇਂ ਜਦੋਂ ਪਿੰਡ ਦੇ ਆਲੇ ਦੁਆਲੇ ਸੰਘਣਾ ਜੰਗਲ ਹੁੰਦਾ ਸੀ ਤਾਂ ਇੱਥੋਂ ਦੇ ਲੋਕ ਨੈਣਾ ਦੇਵੀ ਨੂੰ ਜਾਣ ਵਾਲੇ ਲੋਕਾਂ ਨੂੰ ਲੁੱਟ ਲਿਆ ਕਰਦੇ ਸਨ। ਇਸ ਕਰਕੇ ਇਸ ਪਿੰਡ ਦਾ ਨਾਂ ‘ਲੁਟੇਰੀ’ ਪੈ ਗਿਆ ਜਿਹੜਾ ਸਿਆਣੇ ਲੋਕਾਂ ਨੇ।
ਸੁਧਾਰ ਕੇ ‘ਲੁਠੇੜੀ’ ਬਣਾ ਲਿਆ। ਪਿੰਡ ਵਿੱਚ ਜ਼ਿਆਦਾ ਘਰ ਜੱਟਾਂ ਤੇ ਜਗੀਰਦਾਰਾਂ ਦੇ ਹਨ। ਬਾਲਮੀਕੀ, ਰਾਮਦਾਸੀਏ, ਘੁਮਿਆਰ, ਝਿਊਰ ਅਤੇ ਤਰਖਾਣਾਂ ਦੀ ਅਬਾਦੀ ਅੱਧ ਤੋਂ ਕੁਝ ਘੱਟ ਹੈ। ਪਿੰਡ ਦੇ ਲੋਕਾਂ ਨੇ ਅਜ਼ਾਦੀ ਦੀ ਲਹਿਰ ਅਤੇ ਧਾਰਮਿਕ ਲਹਿਰਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ