ਲੱਲੀਆਂ ਕਲਾਂ ਪਿੰਡ ਦਾ ਇਤਿਹਾਸ | Lallian Kalan Village History

ਲੱਲੀਆਂ ਕਲਾਂ

ਲੱਲੀਆਂ ਕਲਾਂ ਪਿੰਡ ਦਾ ਇਤਿਹਾਸ | Lallian Kalan Village History

ਸਥਿਤੀ :

ਤਹਿਸੀਲ ਜਲੰਧਰ ਦਾ ਪਿੰਡ ਲੱਲੀਆਂ ਕਲਾਂ, ਜਲੰਧਰ-ਨਕੋਦਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਜਲੰਧਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਲੱਲੀ ਗੋਤ ਦੇ ਜੱਟ ਇਸ ਪਿੰਡ ਦੇ ਵਾਸੀ ਹੋਣ ਕਰਕੇ ਪਿੰਡ ਦਾ ਨਾਂ ਲਲੀਆਂ ਕਲਾਂ ਪਿਆ। ਇੱਕ ਹੋਰ ਪਿਛੋਕੜ ਇਹ ਹੈ ਕਿ ਅਪਰਾ ਪਿੰਡ ਕੋਲ ਇੱਕ ਲਲੀਆਂ ਪਿੰਡ ਹੈ, ਉੱਥੋਂ ਦੇ ਵਾਸੀ ਏਥੇ ਆ ਕੇ ਵੱਸੇ ਜਿਸ ਕਰਕੇ ਪਿੰਡ ਦਾ ਨਾਂ ਲਲੀਆਂ ਪੈ ਗਿਆ। ਸਿੱਖ ਰਾਜ ਸਮੇਂ ਇੱਕ ਗੜ੍ਹੀ ‘ਕੰਗ ਸਾਹਬੂ’ ਪਿੰਡ ਵਿੱਚ ਸੀ ਜੋ ਨਾਲ ਲਗਦਾ ਹੈ ਅਤੇ ਇੱਕ ਲਲੀਆਂ ਕਲਾਂ ਵਿੱਚ ਸੀ ਉਸ ਸਮੇਂ ਇਹ ਪਿੰਡ ਫੌਜੀਆਂ ਦੀ ਭਰਤੀ ਅਤੇ ਸਿਖਲਾਈ ਦਾ ਕੇਂਦਰ ਰਿਹਾ ਹੈ। ਕੰਗ ਸਾਹਬੂ ਦੀ ਗੜ੍ਹੀ ਦੇ ਅਧੀਨ ਹੋਣ ਕਰਕੇ ਇਸ ਪਿੰਡ ਵਾਲੇ ਲੋਕ ਆਪਣੇ ਨਾਵਾਂ ਨਾਲ ਕੰਗ ਸ਼ਬਦ ਜੋੜਦੇ ਹਨ।

ਇਸ ਪਿੰਡ ਦੀ ਛਿੰਝ ਸਾਰੇ ਇਲਾਕੇ ਵਿੱਚ ਮਸ਼ਹੂਰ ਹੈ ਜੋ ਹਰ ਸਾਲ ਦੁਸਹਿਰੇ ਤੋਂ ਅਠਵੇਂ ਦਿਨ ਪੈਂਦੀ ਹੈ। ਇੱਕ ਪਾਸੇ ਗਿੱਧੇ, ਭੰਗੜੇ ਤੇ ਦੂਸਰੇ ਪਾਸੇ ਘੋਲ ਹੁੰਦੇ ਹਨ। ਨਵੇਂ ਜੰਮੇ ਬੱਚਿਆਂ ਦੀਆਂ ਮਾਵਾਂ ਦੁੱਧ ਦੀਆਂ ਬਾਲਟੀਆਂ ਲੈ ਕੇ ਪਿੜ ਵਿੱਚ ਪਹੁੰਚਦੀਆਂ ਹਨ। ਅਤੇ ਬੱਚਿਆਂ ਨੂੰ ਭਲਵਾਨਾਂ ਦੇ ਚਰਨਾਂ ਤੇ ਮੱਥਾ ਟਿਕਾ ਕੇ ਉਹਨਾਂ ਪਾਸੋਂ ਅਸ਼ੀਰਵਾਦ ਲੈਂਦੀਆਂ ਹਨ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment