ਵਾੜਾ ਜਵਾਹਰ ਸਿੰਘ
ਸਥਿਤੀ :
ਤਹਿਸੀਲ ਫਿਰੋਜ਼ਪੁਰ ਦਾ ਪਿੰਡ ਵਾੜਾ ਜਵਾਹਰ ਸਿੰਘ, ਮੋਗਾ – ਫਿਰੋਜ਼ਪੁਰ ਸੜਕ ਤੋਂ 6 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਵਾ ਦੋ ਸੌ ਸਾਲ ਪੁਰਾਣਾ ਹੈ। ਕਾਲ ਦੀ ਸਥਿਤੀ ਵਿੱਚ ਭਾਈ ਜਵਾਹਰ ਸਿੰਘ ਇਸ ਥਾਂ ਤੇ ਆ ਟਿਕਿਆ ਅਤੇ ਪਿੰਡ ਦਾ ਨਾਂ ‘ਵਾੜਾ ਜਵਾਹਰ ਸਿੰਘ’ ਪੈ ਗਿਆ। ਭਾਈ ਜਵਾਹਰ ਸਿੰਘ ਬਰਾੜ ਗੋਤ ਦਾ ਹੋਣ ਕਰਕੇ ਇਸ ਪਿੰਡ ਵਿੱਚ ਸਿੱਧੂ ਬਰਾੜਾਂ ਦੀ ਵਸੋਂ ਜ਼ਿਆਦਾ ਹੈ ਕੁੱਝ ਘਰ ਮਜ਼੍ਹਬੀ ਸਿੱਖਾਂ ਤੇ ਮਿਸਤਰੀਆਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ