ਵੈਰੋ ਕੇ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਵੈਰੋ ਕੇ, ਮੋਗਾ – ਕੋਟਕਪੂਰਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਵੈਰੋ ਕੇ, ਬਰਾੜਾਂ ਦੇ ਇੱਕ ਬਜ਼ੁਰਗ ਬਾਬਾ ਵੈਰੋ ਨੇ ਬੰਨ੍ਹਿਆ ਜੋ ਆਪਣੇ ਦੋ ਭਰਾਵਾਂ ਆਕਲ ਅਤੇ ਦੀਪੇ ਤੋਂ ਛੋਟਾ ਸੀ । ਉਹ ਪੰਜ ਗਰਾਈਂ ਦੀ ਥੇਹ ਤੋਂ ਉੱਠ ਕੇ ਇੱਥੇ ਆਇਆ ਅਤੇ ਪਿੰਡ ਲਗਭਗ ਰੋਡੇ ਅਤੇ ਲੰਡੇ ਦੇ ਬਰਾਬਰ ਹੀ ਹੋਂਦ ਵਿੱਚ ਆਇਆ। ਇਸ ਪਿੰਡ ਵਿੱਚ ਮੁੱਖ ਤੌਰ ਤੇ ਬਰਾੜਾਂ ਦੀ ਵਸੋਂ ਹੈ ਪਰ ਔਲਖ, ਸਰਾਂ ਅਤੇ ਬਹਿਣੀਆਂ ਦੇ ਵੀ ਕੁਝ ਘਰ ਹਨ। ਕਾਫੀ ਵਸੋਂ ਹਰੀਜਨਾਂ ਦੀ ਵੀ ਹੈ।
ਇਸ ਪਿੰਡ ਵਿੱਚ ‘ਨਾਨਕ ਪੰਥੀ ਸੰਪਰਦਾਇ ਜੋ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਨੂੰ ਦੂਜਾ ਗੱਦੀ ਨਸ਼ੀਨ ਮੰਨਦਿਆਂ ਅਗੋਂ ਤੁਰਦੀ ਦਾ ਗੁਰਦੁਆਰਾ ਤੇ ਡੇਰਾ ਹੈ। ਭਾਈ ਦਰਬਾਰੀ ਦਾਸ ਜੋ ਇਸ ਸੰਪਰਦਾਇ ਦੇ ਸੰਤ ਸਨ ਨੇ 1834 ਪੰਨਿਆਂ ਦਾ ਗ੍ਰੰਥ ਰਚਿਆ ਹੈ ਜਿਸ ਦੀ ਕਾਵਿ ਸ਼ੈਲੀ ਗੁਰੂ ਗ੍ਰੰਥ ਸਾਹਿਬ ਵਰਗੀ ਰੱਖਣ ਦਾ ਯਤਨ ਕੀਤਾ ਗਿਆ ਹੈ। ਪਿੰਡ ਵਿੱਚ ਇਸ ਗੁਰਦੁਆਰੇ ਦੀ ਬਹੁਤ ਮਾਨਤਾ ਹੈ। ਇੱਥੇ ਇਹਨਾਂ ਸੰਤਾਂ ਦੀ ਸਮਾਧ ਤੇ ਗੁਰਦੁਆਰੇ ਤੇ ਹੋਰ ਮੱਸਿਆ ਨੂੰ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ