ਸਤਨੌਰ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਸਤਨੌਰ, ਗੜ੍ਹਸ਼ੰਕਰ – ਹੁਸ਼ਿਆਰਪੁਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਸਤਨੌਰ ਬਡੇਸਰੋਂ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਮੋਹੜੀ 500 ਸਾਲ ਪਹਿਲਾਂ ਬਾਹੜ ਨਾਂ ਦੇ ਭਨੋਤ ਗੋਤ ਦੇ ਰਾਜਪੂਤ ਵਿਅਕਤੀ ਨੇ ਰਾਹੋਂ ਤੋਂ ਆ ਕੇ ਇੱਥੇ ਗੱਡੀ ਸੀ। ਬਾਹੜ ਤੇ ਉਸਦੇ ਪੁੱਤਰ, ਕਲੀਆ ਗੁਰੀਆ ਅਤੇ ਕਾਨ੍ਹਾਂ ਬਹੁਤ ਹੀ ਸੱਚੇ ਅਤੇ ਸਾਫ ਦਿਲ ਆਦਮੀ ਸਨ। ਉਹਨਾਂ ਦੇ ਸੱਤ ਵਾਲੇ ਵਿਉਹਾਰ ਕਰਕੇ ਪਿੰਡ ਦਾ ਨਾਂ ਸਤਨੌਰ ਪਿਆ। ਪਿੰਡ ਵਿੱਚ ਵਸਦੇ ਬ੍ਰਾਹਮਣ ਕੁਰਲ ਅਤੇ ਪ੍ਰਾਸਰ ਕਾਬਲ ਤੋਂ ਆਏ ਅਤੇ ਦੂਸਰੀਆਂ ਜਾਤਾਂ ਦੇ ਲੋਕ ਭਾਮ ਤੋਂ ਇੱਥੇ ਆ ਕੇ ਵੱਸੇ।
ਇੱਥੋਂ ਦੇ ਪ੍ਰਸਿੱਧ ਚੇਲੇ ਗਦੀਲੂ ਦੀ ਬਹੁਤ ਪ੍ਰਸਿੱਧੀ ਹੈ ਜਿਸ ਦੀ ਚੁਖੰਡੀ ਬਣੀ ਹੋਈ ਹੈ, ਜਿੱਥੇ ਹਰ ਸਾਲ ਮੇਲਾ ਲੱਗਦਾ ਹੈ ਅਤੇ 22 ਪਿੰਡਾਂ ਦੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਹਨ। ਲੋਕਾਂ ਦਾ ਵਿਸ਼ਵਾਸ਼ ਹੈ ਕਿ ਇੱਥੇ ਸੱਚੇ ਦਿਲੋਂ ਅਰਦਾਸ ਕੀਤਿਆਂ ਮਨੋਕਾਮਨਾ ਪੁਰੀ ਹੋ ਜਾਂਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ