ਸਹੂੰਗੜਾ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਸਹੂੰਗੜਾ, ਗੜ੍ਹਸ਼ੰਕਰ-ਬਲਾਚੌਰ ਸੜਕ ਤੋਂ 3 * ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮੁਗਲ ਹਮਲਿਆਂ ਤੋਂ ਤੰਗ ਆ ਕੇ ਫਗਵਾੜੇ ਦੇ ਨੇੜੇ ਪਿੰਡ ਢੀਂਡਸਾ ਤੋਂ ਇੱਕ ਜ਼ਿਮੀਦਾਰ 1 ਨੇ ਇੱਧਰ ਪਹਾੜਾਂ ਵੱਲ ਆ ਕੇ ਇਹ ਪਿੰਡ ਵਸਾਇਆ। ਸੋਹਲ ਗੋਤ रे नॅट ਅੰਮ੍ਰਿਤਸਰ ਜ਼ਿਲ੍ਹੇ ਦੇ ਸੋਹਲ ਪਿੰਡ ਤੋਂ ਆ ਕੇ ਇੱਥੇ ਵੱਸੇ। ਇਸ ਪਿੰਡ ਵਿੱਚ ਸੋਹਲ ਗੋਤ ਦੇ ਜੱਟਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪਿੰਡ ਦਾ ਨਾਂ ‘ਸੋਹਲਗੜ੍ਹ’ ਪੈ ਗਿਆ। ਜੋ ਹੌਲੀ-ਹੌਲੀ ਬਦਲ ਕੇ ‘ਸਹੂੰਗੜਾ’ ਬਣ ਗਿਆ।
ਇਸ ਇਲਾਕੇ ਵਿੱਚ ਸਿੱਖ ਮਿਸਲਾਂ ‘ਚੋਂ ਡਲੇਵਾਲੀਆਂ ਮਿਸਲ ਦਾ ਰਾਜ ਸੀ। ਕੁੱਲੇਵਾਲ ਦਾ ਕਿਲ੍ਹਾ ਇਸ ਪਿੰਡ ਤੋਂ 2 ਕਿਲੋਮੀਟਰ ਤੇ ਸੀ ਜਿਸ ਦਾ ਪ੍ਰਬੰਧਕ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਬੂੜ ਸਿੰਘ ਨੂੰ ਥਾਪਿਆ। ਇਸ ਸਰਦਾਰ ਦੇ ਤਿੰਨਾਂ ਪੁੱਤਰਾਂ ਵਿਚੋਂ ਇੱਕ ਇਸ ਪਿੰਡ ਵਿੱਚ ਵੱਸਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ