ਸਹੇੜੀ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਸਹੇੜੀ, ਮੋਰਿੰਡਾ- ਰੋਪੜ ਸੜਕ ਤੇ ਮੋਰਿੰਡਾ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੁਰਾਣੇ ਸਮੇਂ ਵਿੱਚ ਲੋਕ ਇਸ ਪਿੰਡ ਨੂੰ ‘ਬੁਰਾ ਗਰਾਉਂ’ ਜਾਂ ‘ਸਾਹਮਣਾ ਪਿੰਡ’ ਸੱਦਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਮੁੱਢ ਇਸੇ ਪਿੰਡ ਤੋਂ ਬੱਝਾ। ਇੱਥੋਂ ਦਾ ਵਸੀਨਕ ਗੰਗੂ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਜੀ ਦਾ ਕਪਟੀ ਨੌਕਰ ਸੀ। ਸੰਮਤ 1761 ਵਿੱਚ ਜਦ ਗੁਰੂ ਸਾਹਿਬ ਨੇ ਅਨੰਦਪੁਰ ਤਿਆਗਿਆ ਉਸ ਵੇਲੇ ਇਹ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪਣੇ ਪਿੰਡ ਪਹੁੰਚਿਆ। ਮਾਤਾ ਜੀ ਦਾ ਸਾਰਾ ਧਨ ਚੁਰਾ ਕੇ ਸਵੇਰੇ ਥਾਣੇਦਾਰ ਨੂੰ ਫੜਾਉਣ ਲਈ ਲੈ ਆਇਆ ਅਤੇ ਤਿੰਨਾਂ ਨੂੰ ਕੈਦ ਕਰਵਾਕੇ ਸਰਹਿੰਦ ਭਜਵਾ ਦਿੱਤਾ। ਬੰਦਾ ਸਿੰਘ ਬਹਾਦਰ ਨੇ ਸੰਮਤ 1767 ਈ. ਵਿੱਚ ਗੰਗੂ ਨੂੰ ਪਰਿਵਾਰ ਸਮੇਤ ਕਤਲ ਕਰਕੇ ਖੇੜੀ ਦਾ ਥੇਹ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਧੌਲਾ ਦੇ ਵਸਨੀਕ ਸ਼ਾਹੂ ਨੇ ਇਹ ਪਿੰਡ ਦੁਬਾਰਾ ਆਬਾਦ ਕੀਤਾ। ਉਸਨੇ ਸੰਗਰੂਰ ਦੇ ਰਾਜੇ ਸੰਗਤ ਸਿੰਘ ਪਾਸੋਂ ਮੋਰਿੰਡੇ ਦੇ ਮੌਜ਼ੇ ਵਿਚੋਂ 4 ਘੋੜਿਆਂ ਬਦਲੇ 4000 ਵਿਘੇ ਜ਼ਮੀਨ ਖਰੀਦੀ। ਸ਼ਾਹੂ ਦੇ ਨਾਂ ‘ਤੇ ਪਿੰਡ ਦਾ ਨਾਂ ਸਹੇੜੀ ਪਿਆ। ਰਜਾਦਾ, ਸਜਾਦਾ ਸ਼ਾਹ ਦੇ ਦੋ ਲੜਕੇ ਸਨ। ਰਜਾਦਾ ਬੇਔਲਾਦ ਸੀ ਅਤੇ ਸਜਾਦੇ ਦੀ ਔਲਾਦ ਇਸ ਪਿੰਡ ਵਿੱਚ ਵਸਦੀ ਹੈ। ਪਿੰਡ ਵਿੱਚ ਅੱਧੇ ਤੋਂ ਜ਼ਿਆਦਾ ਘਰ ਰਾਮਦਾਸੀਏ, ਬਾਲਮੀਕਾਂ ਤੇ ਮਰਾਸੀਆਂ ਦੇ ਹਨ ਬਾਕੀ ਜੱਟਾਂ, ਬ੍ਰਾਹਮਣਾਂ ਤੇ ਤਰਖਾਣਾ ਦੇ ਹਨ।
ਪਿੰਡ ਵਿੱਚ ਤਿੰਨ ਇਤਿਹਾਸਕ ਗੁਰਦੁਆਰੇ ਹਨ। ਜਿੱਥੇ ਗੰਗੂ ਬ੍ਰਾਹਮਣ ਨੇ ਮਾਤਾ त्ती डे ਸਾਹਿਬਜ਼ਾਦਿਆਂ ਨੂੰ ਲਿਆ ਕੇ ਬਿਠਾਇਆ ਸੀ, ਉੱਥੇ ‘ਗੁਰਦੁਆਰਾ’ ਸਾਹਿਬ’ ਹੈ। ਪਿੰਡ ਦੇ ਵਿਚਕਾਰ ਜਿੱਥੇ ਗੰਗੂ ਦਾ ਘਰ ਸੀ ਉਸ ਥਾਂ ‘ਤੇ ਵੀ ਇੱਕ ਗੁਰਦੁਆਰਾ ਹੈ। ਪਿੰਡ ਦੇ ਪੱਛਮ ਵੱਲ ਗੁਰਦੁਆਰਾ ‘ਬੱਥ ਸਾਹਿਬ’ ਹੈ ਜਿਸਦੀ ਇਮਾਰਤ ਬਹੁਤ ਸ਼ਾਨਦਾਰ ਹੈ। ਇੱਥੋਂ ਹੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਬ ਵਿੱਚ ਬਿਠਾ ਕੇ ਪਹਿਲਾਂ ਮੁਰੰਡੇ ਤੇ ਫੇਰ ਸਰਹੰਦ ਲਿਜਾਇਆ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ