ਸਿਰਹਾਣਾ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਸਿਰਹਾਣਾ, ਮੌਰਿੰਡਾ – ਚਮਕੌਰ ਸਾਹਿਬ ਸੜਕ ‘ਤੇ ਸਥਿਤ ਹੈ ਅਤੇ ਮੌਰਿੰਡਾ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਇੱਕ ਥੇਹ ‘ਤੇ ਵੱਸਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਕਿਸੇ ਸਮੇਂ ਪਿੰਡ ਪੈਂਦ (ਪੈਂਦਪੁਰ, ਮੁਲਾਂਪੁਰ, ਚੰਡੀਗੜ੍ਹ ਕੋਲ) ਦੀ ਇੱਕ ਬਰਾਤ ਡੋਲੀ ਲੈ ਕੇ ਇਸ ਜਗ੍ਹਾ ਤੋਂ ਲੰਘ ਰਹੀ ਸੀ ਅਤੇ ਰਾਤ ਪੈ ਗਈ। ਸਾਰੀ ਬਰਾਤ, ਰੱਥ, ਘੋੜੇ ਵਗੈਰਾ ਰਾਤੀ ਇਸ ਜਗ੍ਹਾ ਥੇਹ ਤੇ ਰੁਕੇ। ਉਹਨਾਂ ਨੂੰ ਇਹ ਜਗ੍ਹਾ ਬਹੁਤ ਪਸੰਦ ਆਈ ਅਤੇ ਉਹਨਾਂ ਵਿਚੋਂ ਕੁਝ ਇੱਥੇ ਵੱਸ ਗਏ। ਕਿਉਂਕਿ ਉਹਨਾਂ ਦਾ ਪਿੰਡ ਪੈਂਦ ਸੀ ਇਸੀ ਕਰਕੇ ਉਹਨਾਂ ਇਸ ਪਿੰਡ ਦਾ ਨਾਂ ਸਿਰਹਾਣਾ ਰੱਖ ਦਿੱਤਾ।
ਇਸ ਪਿੰਡ ਵਿੱਚ ਜ਼ਿਲ੍ਹਾ ਲਾਇਲਪੁਰ ਦੇ ਲੋਕ ਆ ਕੇ ਵੱਸੇ ਹਨ। ਜੱਟਾਂ ਵਿਚੋਂ ਮਾਵੀ, ਚਕਲ, ਕੰਗ ਤੇ ਰਕੜ ਗੋਤ ਦੇ ਲੋਕ ਅਤੇ ਬਾਕੀ ਹਰੀਜਨ, ਘੁਮਾਰ, ਹਿੰਦੂ ਗੁੱਜਰ, ਮਿਸਤਰੀ ਤੇ ਬ੍ਰਾਹਮਣ ਆਦਿ ਜਾਤਾਂ ਦੇ ਲੋਕ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ