ਸਿੰਘ ਪੁਰ
ਸਥਿਤੀ :
ਤਹਿਸੀਲ ਰੂਪ ਨਗਰ ਦਾ ਪਿੰਡ ਸਿੰਘਪੁਰ ਜਾਂ ਸਿੰਘ, ਰੂਪ ਨਗਰ – ਕੁਰਾਲੀ ਸੜਕ ‘ਤੇ ਸਥਿਤ ਕੁਰਾਲੀ ਤੋਂ 2 ਕਿਲੋਮੀਟਰ ਅਤੇ ਮੀਆਂ ਪੁਰ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਇਸ ਪਿੰਡ ਨੂੰ ਕੁਝ ਸਿੰਘਾਂ ਨੇ ਵਸਾਇਆ ਸੀ। ਉਹਨਾਂ ਦੇ ਨਾਂ ‘ਤੇ ਹੀ ਪਿੰਡ ਦਾ ਨਾਂ ਸਿੰਘਪੁਰ ਜਾਂ ਸਿੰਘ ਵੀ ਪ੍ਰਚਲਤ ਹੋ ਗਿਆ। ਪਿੰਡ ਦੇ ਸਰਪੰਚ ਦੀ ਜਾਣਕਾਰੀ ਅਨੁਸਾਰ 1934 ਵਿੱਚ ਇਸ ਪਿੰਡ ਦੀਆਂ ਗਲੀਆਂ ਪੱਕੀਆਂ ਕੀਤੀਆਂ ਗਈਆਂ। ਅੰਗਰੇਜ਼ ਕਮਿਸ਼ਨਰ ਮਿ. ਬਰੇਨ ਨੇ ਇਸ ਪਿੰਡ ਵਿੱਚ ਨੁਮਾਇਸ਼ ਰੱਖੀ ਅਤੇ ਕਿਹਾ ਕਿ ਪਿੰਡ ਵਿੱਚ ਹਰ ਪਾਸੇ ਗੱਡਾ ਆਦਿ ਗੁਜ਼ਰਦਾ ਹੋਣਾ ਚਾਹੀਦਾ ਹੈ। ਅੰਗਰੇਜ਼ ਐਮ. ਡੀ. ਐਮ ਨੇ ਅਜਿਹਾ ਹੀ ਕਰ ਦਿੱਤਾ। ਇਸ ਤੋਂ ਬਾਅਦ ਇੱਥੇ ਬਹੁਤ ਵੱਡਾ ਇਕੱਠ ਹੋਇਆ, ਜਿਸ ਵਿੱਚ ਕਾਫੀ ਅੰਗਰੇਜ਼ ਅਫ਼ਸਰ ਆਏ ਸਨ। ਇਸ ਇਕੱਠ ਵਿੱਚ ਬਹੁਤ ਭੀੜ ਹੋਣ ਕਰਕੇ ਦੋ ਮੌਤਾਂ ਵੀ ਹੋ ਗਈਆਂ ਸਨ। 1955 ਵਿੱਚ ਪੰਡਤ ਜਵਾਹਰ ਲਾਲ ਨਹਿਰੂ ਵੀ ਇਸ ਪਿੰਡ ਵਿੱਚ ਆਏ। ਇਸ ਪਿੰਡ ਨੂੰ ਵੇਖਣ ਲਈ ਕਈ ਮੁਲਕਾਂ ਦੇ ਡੈਲੀਗੇਟ ਆਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ