ਸਿੰਘ ਵਾਲਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਸਿੰਘ ਵਾਲਾ, ਡੱਬਵਾਲੀ – ਗਿਦੜਬਾਹਾ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਡੱਬਵਾਲੀ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਿੰਘੇ ਵਾਲਾ ਅਤੇ ਫਤੂਹੀ ਵਾਲਾ ਜੋੜੇ ਭਰਾਵਾਂ ਦੀ ਤਰ੍ਹਾਂ ਦੋ ਪਿੰਡ ਹਨ ਜਿਨ੍ਹਾਂ ਦੀ ਹੋਂਦ ਵੱਖਰੀ ਹੈ ਪਰ ਬਹੁਤ ਕੁੱਝ ਸਾਂਝਾ ਹੈ। ਦੋਹਾਂ ਪਿੰਡਾਂ ਦੇ ਘਰਾਂ ਦੀਆਂ ਪਿੱਠਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ।
ਸਿੰਘ ਵਾਲਾ ਪਿੰਡ ਲੱਖੂ ਸਿੰਘ ਨੇ ਬੰਨ੍ਹਿਆ ਸੀ ਅਤੇ ਸਿੰਘ ਤੋਂ ਨਾਂ ‘ਸਿੰਘ ਵਾਲਾ ਪੈ ਗਿਆ । ਫਤੂਹੀ ਖੇੜਾ ਤੇ ਸਿੰਘੇ ਵਾਲਾ ਇੱਕੋ ਸਮੇਂ ਤੇ ਬੰਨੇ ਗਏ ਪਿੰਡ ਹਨ ਤੇ ਦੋਹਾਂ ਪਿੰਡਾਂ ਦੇ ਵਿਚਕਾਰ ਭਾਈਚਾਰੇ ਦੀ ਬੁਨਿਆਦ ਚੰਗੀ ਹੈ। ਸਿੰਘ ਵਾਲਾ ਦੇ ਜ਼ਿਆਦਾ ਜੱਟ ਸਿੱਧੂ ਹਨ। ਜੱਟਾਂ ਤੋਂ ਇਲਾਵਾ ਇਹਨਾਂ ਦੋਹਾਂ ਪਿੰਡਾਂ ਵਿੱਚ ਪਰਜਾਪਤਾਂ ਦੀ ਵੀ ਕਾਫੀ ਸੰਖਿਆ ਹੈ। ਹਰੀਜਨਾਂ, ਬੌਰੀਏ ਅਤੇ ਬਾਜ਼ੀਗਰਾਂ ਦੀ ਸੰਖਿਆ ਵੀ ਕਾਫੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ