ਸੁਲਤਾਨਪੁਰ ਲੋਧੀ
ਸਥਿਤੀ:
ਜ਼ਿਲ੍ਹਾ ਕਪੂਰਥਲੇ ਦੀ ਤਹਿਸੀਲ ਸੁਲਤਾਨਪੁਰ ਲੋਧੀ
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਬੇਨ ਨਦੀ ਦੇ ਕੰਢੈ ਤੇ ਸਥਿਤ ਇਹ ਪਿੰਡ ਬਹੁਤ ਪੁਰਾਤਨ ਹੈ ਅਤੇ ਗਿਆਰਵੀਂ ਸਦੀ ਵਿੱਚ ਸੁਲਤਾਨ ਖਾਨ ਲੋਦੀ ਜੋ ਮਹਿਮੂਦ ਗਜ਼ਨਵੀ ਦਾ ਫੌਜਦਾਰ ਸੀ ਨੇ ਵਸਾਇਆ ਸੀ। ਇਹ ਪੁਰਾਤਨ ਸਮਿਆਂ ਵਿੱਚ ਇੱਕ ਮਸ਼ਹੂਰ ਨਗਰ ਸੀ। ਨਾਦਰਸ਼ਾਹ ਨੇ ਇਸ ਨਗਰ ਨੂੰ ਸੰਨ 1739 ਈਸਵੀ ਵਿੱਚ ਤਬਾਹ ਕੀਤਾ ਜਿਸ ਤੋਂ ਬਾਅਦ ਇਹ ਦੁਬਾਰਾ ਆਪਣੀ ਸ਼ਾਨ ਕਾਇਮ ਨਹੀਂ ਕਰ ਸਕਿਆ। ਇੱਥੇ ਹੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਆਪਣੇ ਪਤੀ ਜੈ ਰਾਮ ਨਾਲ ਵਿਆਹ ਤੋਂ ਬਾਅਦ ਰਹੀ। ਗੁਰੂ ਨਾਨਕ ਦੇਵ ਜੀ ਨੇ ਇੱਥੇ ਹੀ ਮੋਦੀਖਾਨੇ ਵਿੱਚ ਨੌਕਰੀ ਕੀਤੀ। ਔਰੰਗਜ਼ੇਬ ਤੇ ਉਸਦੇ ਭਰਾ ਦਾਰਾ ਨੇ ਇੱਥੇ ਹੀ ਆਪਣੀ ਵਿਦਿਆ ਪ੍ਰਾਪਤੀ ਕੀਤੀ। ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਹਨ ਜਿਹਨਾਂ ਵਿਚੋਂ ਹੱਟ ਸਾਹਿਬ, ਬੇਰ ਸਾਹਿਬ, ਕੋਠਰੀ ਸਾਹਿਬ, ਗੁਰੂ ਕਾ ਬਾਗ, ਅੰਤਰ ਯਾਮਤਾ ਵਰਨਣ ਯੋਗ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ