ਸੁਲੇਮਾਨ ਸ਼ਿਕੋਹ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਸੁਲੇਮਾਨ ਸ਼ਿਕੋਹ, ਰੂਪ ਨਗਰ – ਮਾਛੀਵਾੜਾ ਸੜਕ ‘ਤੇ ਸਥਿਤ, ਰੂਪ ਨਗਰ ਰੇਲਵੇ ਸਟੇਸ਼ਨ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸੁਲੇਮਾਨ ਸ਼ਿਕੋਹ ਦੇ ਨਾਮ ਦਾ ਕੋਈ ਪਿੰਡ ਹੋਰ ਨਹੀਂ ਹੈ। ਇਹ ਪਿੰਡ ਇੱਕ ਮੁਗਲ ਬਾਦਸ਼ਾਹ ‘ਦਾਰਾਸ਼ਿਕੋਹ’ ਦੇ ਪੁੱਤਰ ਦੇ ਨਾਂ ‘ਤੇ ਵੱਸਿਆ। ਸੁਲੇਮਾਨ ਸ਼ਿਕੋਹ, ਦਾਰਾ ਸ਼ਿਕੋਹ ਦਾ ਇਕਲੌਤਾ ਪੁੱਤਰ ਸੀ ਜੋ ਅਚਾਨਕ ਕਿਸੇ ਕਾਰਨ ਮਰ ਗਿਆ ਅਤੇ ਮੁਸਲਮਾਨਾਂ ਨੇ ਸਾਰੇ ਹਿੰਦੁਸਤਾਨ ਵਿੱਚ ਬਹੁਤ ਸੋਗ ਮਨਾਇਆ ਅਤੇ ਉਸਦੀ ਯਾਦ ਵਿੱਚ ਇਸ ਪਿੰਡ ਦਾ ਨਾਂ ‘ਸੁਲੇਮਾਨ ਸ਼ਿਕੋਹ’ ਰੱਖ ਦਿੱਤਾ ਜਿਸ ਵਿੱਚ ਇੱਕ ਮਸੀਤ ਬਣਵਾਈ ਜੋ ਪੱਕੀ ਸੀ ਜਦ ਕਿ ਪਿੰਡ ਦੇ ਸਾਰੇ ਘਰ ਕੱਚੇ ਸਨ।
ਦੇਸ਼ ਦੀ ਵੰਡ ਤੋਂ ਪਹਿਲਾਂ ਇੱਥੇ ਅੱਧੇ ਘਰ ਮੁਸਲਮਾਨਾਂ ਤੇ ਅੱਧੇ ਰਾਮਦਾਸੀਆਂ ਤੇ ਜੁਲਾਹਿਆਂ ਦੇ ਸਨ। 1947 ਤੋਂ ਬਾਅਦ ਪਾਕਿਸਤਾਨ ਤੋਂ ਚੱਢਾ ਗੋਤ ਦੇ ਅਲਾਟੀਆਂ ਨੂੰ ਜ਼ਮੀਨ ਅਲਾਟ ਹੋ ਗਈ ਜੋ ਜ਼ਮੀਨ ਦਾ ਅੱਧਾ ਹਿੱਸਾ ਸੀ । ਇਹਨਾਂ ਅਲਾਟੀਆਂ ਨੇ ਸਾਰੀ ਜ਼ਮੀਨ ਰਾਮਦਾਸੀਆਂ ਤੇ ਜੁਲਾਹਿਆਂ ਨੂੰ ਮੁਜ਼ਾਰਿਆਂ ਵਜੋਂ ਦੇ ਦਿੱਤੀ। 1956 ਵਿੱਚ ਮੁਜ਼ਾਰੇ ਮਾਲਕ ਬਣ ਗਏ। ਇਸ ਤਰ੍ਹਾਂ ਪਿੰਡ ਦੇ ਹਰੀਜਨ ਵੀ ਜ਼ਮੀਨਾਂ ਵਾਲੇ ਹਨ।/
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ