ਸੁੱਖ ਸਾਲ
ਸਥਿਤੀ :
ਤਹਿਸੀਲ ਨੰਗਲ ਦਾ ਪਿੰਡ ਸੁੱਖ ਸਾਲ, ਨੰਗਲ – ਭਲਾਣ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਨੰਗਲ ਡੈਮ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮੁਗ਼ਲ ਕਾਲ ਦੌਰਾਨ ਇੱਕ ਬਹਾਦਰ ਸਿੱਖ ਸੰਤ ਬਾਬਾ ਸੁੱਖਾ ਸਿੰਘ ਨੇ ਬੰਨ੍ਹਿਆ ਸੀ ਜਿਸ ਦੇ ਨਾਂ ’ਤੇ ਪਿੰਡ ਦਾ ਨਾਂ ‘ਸੁੱਖ ਸਾਲ’ ਪਿਆ। ਸੰਤ ਬਾਬਾ ਸੁੱਖਾ ਸਿੰਘ ਦੀ ਸਮਾਧ ਪਿੰਡ ਦੇ ਮੰਦਰ ਕੋਲ ਸਥਿਤ ਹੈ। ਲੋਕਾਂ ਵਿੱਚ ਇਸ ਸਮਾਧ ਦੀ ਬਹੁਤ ਮਾਨਤਾ ਹੈ ਅਤੇ ਲੋਕ ਇੱਥੇ ਸੁੱਖਾਂ ਸੁੱਖਦੇ ਹਨ। ਇੱਕ ਵਾਰੀ ਬਾਬਾ ਜੀ ਦੀ ਗੈਰ ਹਾਜ਼ਰੀ ਵਿੱਚ ਮੁਗ਼ਲ ਸਿਪਾਹੀ ਇਸ ਪਿੰਡ ਨੂੰ ਲੁੱਟਣ ਆ ਗਏ ਸਨ ਜਿਸ ਦੀ ਸੂਹ ਇੱਕ ਦਿਨ ਪਹਿਲਾਂ ਜੰਮੂ ਵਿੱਚ ਬੈਠੇ ਬਾਬਾ ਸੁੱਖਾ ਸਿੰਘ ਨੂੰ ਪਹੁੰਚ ਗਈ ਸੀ। ਦੱਸਿਆ ਜਾਂਦਾ ਹੈ ਕਿ ਬਾਬਾ ਸੁੱਖਾ ਸਿੰਘ ਨੇ ਆਪਣੇ ਚਿੱਟੇ ਫੁਰਤੀਲੇ ਘੋੜੇ ‘ਤੇ ਸਵਾਰ ਹੋ ਕੇ ਮੁਗ਼ਲ ਸਿਪਾਹੀਆਂ ਨੂੰ ਪਿੰਡ ਫੁੱਟ ਕੇ ਜਾਂਦਿਆਂ ਪਿੰਡ ਬੀਹਾਪੁਰ ਦੇ ਟੋਭੇ ‘ਤੇ ਘੇਰ ਲਿਆ। ਉਦੋਂ ਮੁਗ਼ਲ ਸਿਪਾਹੀ ਸਾਰਾ ਸਮਾਨ ਮੋੜ ਕੇ ਅਤੇ ਮੁਆਫ਼ੀ ਮੰਗ ਕੇ ਗਏ ਸਨ।
ਪਿੰਡ ਵਿੱਚ ਬ੍ਰਾਹਮਣ, ਬਾਤੀ, ਗੋਸਾਈਂ, ਤੇਲੀ, ਨਾਈ, ਝਿਊਰ ਆਦਿ ਜਾਤਾਂ ਦੇ ਲੋਕ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ