ਸੇਖਾਂ ਕਲਾਂ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ‘ਸੇਖਾਂ ਕਲਾਂ’, ਮੋਗਾ – ਕੋਟਕਪੂਰਾ ਸੜਕ ਤੋਂ 6 ਕਿਲੋਮੀਟਰ ਸਮਾਲਸਰ ਲੰਬਵਾਲੀ ਲਿੰਕ ਰੋਡ ਨਾਲ ਜੁੜਿਆ ਹੋਇਆ ਹੈ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 34 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਮੌਜੂਦ ਸੀ। ਦੰਦ ਕਥਾ ਮੁਤਾਬਕ ਇਹ ਪਿੰਡ ਬਾਬੇ ਸੇਖੇ ਦੇ ਪੁੱਤਰ ਨੱਥੂ ਨੇ ਆਪਣੇ ਪਿਤਾ ਦੇ ਨਾਮ ਤੇ ਬੰਨਿਆ ਸੀ। ਇਸੇ ਪਿੰਡ ਵਿਚੋਂ ਸੇਖਾ ਖੁਰਦ ਅਤੇ ਬੁਰਜ ਹਰੀਕਾ ਪਿੰਡ ਨਿਕਲ ਕੇ ਵੱਸੇ ਹਨ।
ਪਿੰਡ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਭਾਈ ਰੂਪਾ ਨੂੰ ਜਾਂਦਿਆਂ ਗੁਰਦਾਣੇ ਦੇ ਸਥਾਨ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਥੋੜੀ ਦੇਰ ਆਰਾਮ ਕੀਤਾ ਸੀ ਅਤੇ ਆਪਣੇ ਘੋੜਿਆਂ ਨੂੰ ਦਾਣਾ ਚਰਵਾਇਆ ਸੀ। ਇੱਥੇ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਨਾਲ ਹੀ ਬਾਬੇ ਰੂਖੜ ਦੀ ਜਗ੍ਹਾ ਹੈ ਜਿੱਥੇ ਸ਼ਰਾਬ ਦਾ ਚੜ੍ਹਾਵਾ ਚੜ੍ਹਦਾ ਹੈ ਅਤੇ ਮੰਨਤਾਂ ਮੰਗੀਆਂ ਜਾਂਦੀਆਂ ਹਨ।
ਪਿੰਡ ਵਿੱਚ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਂ ਤੇ ਗੁਰਦੁਆਰਾ ਹੈ। ਗੁਰੂ ਦੇ ਬਾਗ ਦੇ ਮੋਰਚੇ ਵਿੱਚ ਇਸ ਪਿੰਡ ਦੇ ਸ. ਰੋਣਕ ਸਿੰਘ ਪਿੰਡ ਰੋ ਪਾਲੀਵਾਲਾਂ ਤੇ ਸਿੱਧੂਆ : ਸ਼ਹੀਦ ਦੇ ਘਰ ਜ਼ਿਆਦਾ ਹਨ। ਮਜ਼੍ਹਬੀ ਸਿੱਖ, ਰਾਮਦਾਸੀਏ ਸਿੰਘ, ਦਰਜੀ, ਤਰਖਾਣਾਂ ਦੀ ਵਸੋਂ ਵੀ ਇਸ ਪਿੰਡ ਵਿੱਚ ਕਾਫ਼ੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ