ਸੈਦਾਵਾਲਾ
ਸਥਿਤੀ :
ਤਹਿਸੀਲ ਬੁਢਲਾਡਾ ਦਾ ਇਹ ਪਿੰਡ ਸੈਦਾਵਾਲਾ ‘ਬੁਢਲਾਡਾ’ ਤੋਂ 11 ਕਿਲੋਮੀਟਰ ਤੇ ਬੁਢਲਾਡਾ ਰਤੀਆ ਸੜਕ ਤੋਂ 4 ਕਿਲੋਮੀਟਰ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਇੱਕ ਮੁਸਲਮਾਨ ‘ਸੈਦੇ’ ਵਲੋਂ ਵਸਾਇਆ ਗਿਆ ਸੀ। ਪਹਿਲੇ ਇੱਥੇ ਮੁਸਲਮਾਨ ਤੇ ਕੁੱਝ ਅਗਰਵਾਲ ਜਾਤੀ ਦੇ ਹਿੰਦੂ ਰਹਿੰਦੇ ਸਨ।
ਇੱਥੇ ਇੱਕ ਇਤਿਹਾਸਕ ਗੁਰਦੁਆਰਾ ‘ਪਾਹਨ ਸਾਹਿਬ’ ਬਣਿਆ ਹੈ। ਭਾਈ ਸੱਚਨ ਸੱਚ, ਗੁਰੂ ਅਮਰ ਦਾਸ ਜੀ ਦਾ ਸੱਚਾ ਸੇਵਕ ਸੀ ਜਿਸ ਕੋਲ ਉਹਨਾਂ ਦੇ ਚਰਨਾ ਦਾ ਪਵਿੱਤਰ ਜੋੜਾ ਸੀ ਜੋ ਪਹਿਲਾਂ ਪੱਛਮੀ ਪੰਜਾਬ ਵਿੱਚ ਪਿੰਡ ਧੁੰਨੀ ਮੱਲਾ, ਜ਼ਿਲ੍ਹਾ ਗੁਜਰਾਂਵਾਲਾ ਦੀ ਤਹਿਸੀਲ ਹਾਫਜਾਬਾਦ ਵਿਖੇ ਭਾਈ ਸੱਚਨ ਸੱਚ ਦੇ ਪਰਿਵਾਰ ਕੋਲ ਸੀ। 1947 ਦੀ । ਵੰਡ ਵਿੱਚ ਇਹ ਪਰਿਵਾਰ ਸੈਦੋਵਾਲਾ ਆ ਵਸਿਆ। ਇੱਥੇ ਜੋੜੇ ਦਾ ਕੇਵਲ ਇੱਕ ਪੈਰ ਹੀ ਹੈ, ‘ ਦੂਜਾ ਪੈਰ ਪਿੰਡ ਪੱਟੀ ਸਦੀਕ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਭਾਈ ਦਿਆਲ ਸਿੰਘ ਪਾਸ ਹੈ। ਪਾਹਨ ਸਾਹਿਬ ਦੀ ਖ਼ਾਸ ਵਿਸ਼ੇਸ਼ਤਾ ਹੈ ਕਿ ਪਾਗਲ ਕੱਟੇ ਕੁੱਤੇ ਦਾ ਕੱਟਿਆ ਜਾਂ ਕੋਹੜ
ਵਾਲਾ ਜੇ ਜੋੜਾ ਸਾਹਿਬ ਕੇ ਦਰਸ਼ਨ ਕਰੇ ਤੇ ਮੱਥੇ ਨੂੰ ਲਾਵੇ ਤਾਂ ਠੀਕ ਹੋ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ