ਸੜੋਆ
ਸਥਿਤੀ :
ਤਹਿਸੀਲ ਬਲਾਚੋਰ ਦਾ ਪਿੰਡ ਸੜੋਆ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 400 ਵਰ੍ਹੇ ਪਹਿਲੇ ਇਹ ਪਿੰਡ ਹਰਿਦਵਾਰ ਵਲੋਂ ਆਏ ਡੋਡ ਅਤੇ ਘੋੜੇਵਾਹ ਰਾਜਪੂਤ ਹਿੰਦੂਆਂ ਵਲੋਂ ਵਸਾਇਆ ਗਿਆ। ਔਰੰਗਜ਼ੇਬ ਦੇ ਸਮੇਂ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾਇਆ ਗਿਆ ਤਾਂ ਘੋੜੇਵਾਹ ਰਾਜਪੂਤ ਮੁਸਲਮਾਨ ਬਣ ਗਏ ਜਦਕਿ ਡੋਡ ਰਾਜਪੂਤ ਤੇ ਉਹਨਾਂ ਨਾਲ ਸਰੋਆ ਗੋਤ ਦੇ ਰਾਜਪੂਤ ਵੀ ਪਿੰਡ ਛੱਡ ਗਏ। ਇਹਨਾਂ ਸਰੋਆ ਗੋਤ ਦੇ ਲੋਕਾਂ ਨੇ ਬਾਅਦ ਵਿੱਚ ‘ਸੜੋਆ’ ਪਿੰਡ ਵਸਾਇਆ। ਇੱਥੋਂ ਦੇ ਪੰਡਤਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਲੋਂ ਜ਼ਮੀਨ ਦਿੱਤੀ ਗਈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ