ਸੰਤੂ ਵਾਲਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਸੰਤੂ ਵਾਲਾ, ਜ਼ੀਰਾ – ਠੱਠਾ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਮੱਖੂ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ ਸਵਾ ਤਿੰਨ ਸੌ ਸਾਲ ਪੁਰਾਣਾ ਦੱਸਿਆ ਜਾਂਦਾ ਹੈ ਜਿਸਦੀ ਮੋੜ੍ਹੀ ਸੰਤੂ ਨਾਂ ਦੇ ਵਿਅਕਤੀ ਨੇ ਗੱਡੀ ਅਤੇ ਉਸਦੇ ਨਾਂ ‘ਤੇ ਪਿੰਡ ਦਾ ਨਾਂ ਸੰਤੂ ਵਾਲਾ ਪੈ ਗਿਆ। ਪਿੰਡ ਦੀ ਬਹੁਤੀ ਵੱਸੋਂ ਗਿੱਲ ਅਤੇ ਸਿੱਧੂ ਬਰਾੜ ਜੱਟਾਂ ਦੀ ਹੈ। ਇਸ ਤੋਂ ਛੁੱਟ ਪਿੰਡ ਵਿੱਚ ਹਰੀਜਨ, ਹਿੰਦੂ, ਬ੍ਰਾਹਮਣ, ਸਾਹਸੀ, ਬਾਜ਼ੀਗਰ, ਨਾਈ ਆਦਿ ਜਾਤਾਂ ਦੇ ਲੋਕ ਵੀ ਵੱਸਦੇ ਹਨ।
ਪਿੰਡ ਵਿੱਚ ਸਵਾਸੀ ਸ਼ੰਕਰਾਪੁਰੀ ਮਹਾਰਾਜ ਦੀ ਇੱਕ ਸੁੰਦਰ ਸਮਾਧੀ ਹੈ ਜਿੱਥੇ ਲੋਕ ਦੂਰੋਂ ਦੂਰੋਂ ਆ ਕੇ ਆਪਣੀਆਂ ਸੁੱਖਾਂ ਪੂਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ