ਹਕੀਮਪੁਰ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਹਕੀਮਪੁਰ, ਮੁਕੰਦਪੁਰ-ਫਗਵਾੜਾ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ ਛੇ ਸੌ ਸਾਲ ਪਹਿਲਾਂ ਪਿੰਡ ਸ਼ੰਕਰ ਵਿੱਚ ਹਕੀਮਾਂ ਦਾ ਇੱਕ ਬਹੁਤ ਮਸ਼ਹੂਰ ਪਰਿਵਾਰ ਰਹਿੰਦਾ ਸੀ। ਕਿਸੇ ਕਾਰਨ ਚਾਚੇ ਭਤੀਜੇ ਦੀ ਅਣਬਨ ਹੋ ਗਈ ਅਤੇ ਇੱਕ ਪਰਿਵਾਰ ਨੂੰ ਪਿੰਡ ਛੱਡਣਾ ਪਿਆ। ਕਾਫੀ ਦੂਰ ਜਾ ਕੇ ਉਹਨਾਂ ਨੇ ‘ਹਕੀਮਪੁਰ’ ਨਾਂ ਦਾ ਪਿੰਡ ਵਸਾਇਆ।
ਗੁਰੂ ਨਾਨਕ ਦੇਵ ਜੀ ਇਸ ਪਿੰਡ ਵਿੱਚ ਤਿੰਨ ਦਿਨ ਤੇ ਦੋ ਰਾਤਾਂ ਠਹਿਰੇ। ਇਕ ਨਾਨਕਸਰ ਗੁਰਦੁਆਰਾ ਹੈ ਜਿਸ ਦੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ। 1656 ਈ. ਵਿੱਚ ਗੁਰੂ ਹਰਿ ਰਾਏ ਜੀ ਪਰਿਵਾਰ ਸਮੇਤ 2200 ਘੋੜ ਸਵਾਰਾਂ ਸਮੇਤ ਇਸ ਪਿੰਡ ਵਿੱਚ ਆਏ ਸਨ। ਕੁਝ ਸਮਾਂ ਇਸ ਪਿੰਡ ਵਿੱਚ ਰਹੇ ਸਨ । ਰਾਮਰਾਏ ਦਾ ਜਨਮ। ਵੀ ਇਸ ਪਿੰਡ ਵਿੱਚ ਹੀ ਹੋਇਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਸੁਪਤਨੀ ਬੀਬੀ ਰਾਜ ਕੌਰ ਦਾ ਅੰਤਮ ਸੰਸਕਾਰ ਇਸ ਪਿੰਡ ਵਿੱਚ ਕੀਤਾ ਗਿਆ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ