ਹਰਾਜ
ਸਥਿਤੀ :
ਤਹਿਸੀਲ ਫਿਰੋਜ਼ਪੁਰ ਦਾ ਪਿੰਡ ਹਰਾਜ, ਫਿਰੋਜ਼ਪੁਰ – ਮੋਗਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ ਵੀ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਭਾਈ ਹਰਾਜ ਦੇ ਪੁੱਤਰਾਂ ਨੇ ਪੌਣੇ ਤਿੰਨ ਸੌ ਸਾਲ ਪਹਿਲਾਂ ਵਸਾਇਆ ਜੋ ਪਿੰਡ ਮਾਹਲਾ ਕਲਾਂ ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਸਨ । ਉਹਨਾਂ ਕੋਲੋਂ ਪਿੰਡ ਭਲੂਰ (ਫਰੀਦਕੋਟ) ਦਾ ਬੰਦਾ ਮਾਰਿਆ ਗਿਆ ਇਸ ਕਰਕੇ ਭਾਈ ਹਰਾਜ ਦੀ ਔਲਾਦ ਨੂੰ ਉਥੋਂ ਭੱਜਣਾ ਪਿਆ। ਉਹਨਾਂ ਨੇ ਮਹਾਰਾਜਾ ਸੰਗਰੂਰ ਦੀ ਜ਼ਮੀਨ ਤੇ ਨਵਾਂ ਪਿੰਡ ਆਪਣੇ ਬਜ਼ੁਰਗ ਦੇ ਨਾਂ ਤੇ ਵਸਾਇਆ ਅਤੇ ਮਹਾਰਾਜੇ ਨੂੰ ਘੋੜਾ ਪੇਸ਼ ਕਰਕੇ ਪਿੰਡ ਦੀ ਮਨਜ਼ੂਰੀ ਲਈ। ਉਹਨਾਂ ਨੇ ਹੋਰ ਜਾਤਾਂ ਦੇ ਲੋਕ ਵੀ ਪਿੰਡ ਵਿੱਚ ਵਸਾਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ