ਹਰਿਆਣਾ
ਸਥਿਤੀ :
ਹਰਿਆਣਾ ਨਗਰ ਕੌਂਸਲ ਹੈ ਅਤੇ ਹੁਸ਼ਿਆਰਪੁਰ ਦਸੂਆ ਸੜਕ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਜੋ ਹੁਣ ਕਸਬਾ ਹੈ ਹਰੀਆ ਨਾਮੀ ਜੱਟ ਦੇ ਨਾਂ ‘ਤੇ ਵੱਸਿਆ ਜੋ ਮੱਝਾਂ ਚਰਾਉਂਦਾ ਇੱਥੇ ਆਇਆ ਅਤੇ ਇੱਕ ਸਾਧੂ ਦੀ ਪ੍ਰੇਰਣਾ ਕਾਰਨ ਇੱਥੇ ਵੱਸ ਗਿਆ। ਇੱਥੋਂ ਦੇ ਰਾਜਪੂਤ ਮੁਸਲਮਾਨ ਆਪਣੇ ਆਪ ਨੂੰ ਨਾਰੂ ਰਾਜਪੂਤ ਅਖਵਾਉਂਦੇ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਰਾਣੇ ਕਹਿਣ ਲੱਗ ਪਏ।
ਇਸ ਪਿੰਡ ਵਿੱਚ ਬਾਬਾ ਬਘੇਲ ਸਿੰਘ ਦੀ ਸਮਾਧ ਹੈ ਜਿਸ ਅੰਦਰ ਪੁਰਾਣੇ ਢੰਗ ਦੀਆਂ ਤਸਵੀਰਾਂ ਤੇ ਗੁਰਮੁਖੀ ਵਿੱਚ ਕੁਝ ਅੰਕਿਤ ਹੈ। ਕਿਹਾ ਜਾਂਦਾ ਹੈ ਕਿ ਜਦੋਂ ਸ਼ਾਲਾਮਾਰ ਬਾਗ ਬਣਵਾਇਆ ਗਿਆ ਤਾਂ ਇੱਥੋਂ ਹਜ਼ਾਰਾਂ ਗੱਡੇ ਮਿੱਟੀ ਲਿਜਾਈ ਗਈ। ਇਸ ਕਰਕੇ ਸ਼ਾਲਾਮਾਰ ਦੀ ਮਿੱਟੀ ਦੀ ਤਾਸੀਰ ਹਰਿਆਣੇ ਨਾਲ ਮਿਲਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ