ਮਾਨਪੁਰ
ਤਹਿਸੀਲ ਖਮਾਣੋ ਦਾ ਪਿੰਡ ਮਾਨਪੁਰ, ਲੁਧਿਆਣਾ – ਚੰਡੀਗੜ੍ਹ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਮੋਰਿੰਡਾ ਤੋਂ 7 ਕਿਲੋਮੀਟਰ ਦੂਰ ਹੈ। ਪਤੀ ਨੇ ਸ਼ਾਂਤ
ਇਤਿਹਾਸਕ ਪਿਛੋਕੜ ਤੇ ਮਹੱਤਤਾ:
ਜਿ ਲਓ ਲਗਭਗ ਸਵਾ ਦੋ ਸੌ ਸਾਲ ਪਹਿਲਾਂ ਇਹ ਪਿੰਡ ਮਾਨ ਗੋਤ ਦੇ ਇੱਕ ਬਜ਼ੁਰਗ ਨੇ ” ਸਲੌਦੀ (ਲੁਧਿਆਣਾ) ਤੋਂ ਆ ਕੇ ਵਸਾਇਆ ਸੀ। ਮਾਨ ਤੋਂ ਹੀ ਪਿੰਡ ਦਾ ਨਾਂ ‘ਮਾਨਪੁਰ ਪੈ ਗਿਆ। ਇਸ ਪਿੰਡ ਵਿੱਚ ਅੱਧੇ ਘਰ ਜੱਟਾਂ ਦੇ ਹਨ ਅਤੇ ਅੱਧੇ ਰਾਮਦਾਸੀਏ, ਬਾਲਮੀਕ ਤੇ ਝਿਊਰਾਂ ਦੇ ਹਨ।
ਇਸ ਪਿੰਡ ਦੀ ਪੁਟਾਈ ਵੇਲੇ ਕਈ ਤਰ੍ਹਾਂ ਦੇ ਸਿੱਕੇ ਬਰਤਨ ਤੇ ਮਨੁੱਖੀ ਪਿੰਜਰ ਮਿਲੇ ਹਨ। ਪਿੰਡ ਵਾਸੀਆਂ ਨੇ ਅਜ਼ਾਦੀ ਦੀ ਲੜਾਈ ਤੇ ਵੱਖ ਵੱਖ ਮੋਰਚਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
ਪਿੰਡ ਦੇ ਉੱਤਰ ਵੱਲ ਨੌਵੀ ਪਾਤਸ਼ਾਹੀ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੈ। ਇਸ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਗੁਰੂ ਜੀ ਦਿੱਲੀ ਜਾਂਦੇ ਇੱਥੇ ਬਰਾਜੇ ਸਨ। ਇੱਥੇ 10 ਪੋਹ ਨੂੰ ਸਲਾਨਾ ਜੋੜ ਮੇਲਾ ਲੱਗਦਾ ਹੈ। ਇਸ ਗੁਰਦੁਆਰੇ ਦੀ 15 ਕਿੱਲੇ ਜ਼ਮੀਨ ਹੈ। ਇਸ ਥਾਂ ‘ਤੇ ਲਗਭਗ 1933 ਤੋਂ ਲੈ ਕੇ 1948 ਤੱਕ ਗੁਰੂ ਨਾਨਕ ਮਹਾਂ ਵਿਦਿਆਲਾ ਚਾਲੂ ਰਿਹਾ। ਇਸ ਵਿਦਿਆਲੇ ਦੇ ਬਾਨੀ ਬਾਬਾ ਹਿੰਮਤ ਸਿੰਘ ਅਤੇ ਗਿਆਨੀ ਰਤਨ ਸਿੰਘ ਸਨ। ਇਸ ਨੂੰ ਪ੍ਰਫੁੱਲਤ ਸੰਤ ਪ੍ਰੀਤਮ ਸਿੰਘ ਜੀ ਨੇ ਕੀਤਾ। ਉਸ ਸਮੇਂ ਦੇ ਪ੍ਰਮੁੱਖ ਸਿੱਖ ਵਿਦਵਾਨ ਇਸ ਵਿਦਿਆਲੇ ਵਿੱਚ ਗਿਆਨੀ, ਸੰਗੀਤ, ਅਤੇ ਸਾਜ਼ ਸੰਗੀਤ ਦੀ ਸਿੱਖਿਆ ਦਿੰਦੇ ਸਨ। ਇਨ੍ਹਾਂ ਵਿਚੋਂ ਗੰਧਰਵ ਲਛਮਣ ਸਿੰਘ, ਗਿ. ਜਸਵੰਤ ਸਿੰਘ ਕਲੇਰਾਂ ਅਤੇ ਗਿਆਨੀ ਸੁਰਜੀਤ ਸਿੰਘ ਦੇ ਨਾਮ ਵਰਨਣਯੋਗ ਹਨ। ਇੱਥੇ ਸੰਗੀਤ ਪ੍ਰੇਮੀ ਵਿਦਿਆਰਥੀਆਂ ਦੀ ਰਿਹਾਇਸ਼ ਅਤੇ ਖੁਰਾਕ ਦਾ ਮੁਫਤ ਪ੍ਰਬੰਧ ਸੀ ਅਤੇ ਲੰਗਰ ਆਦਿ ਦੀ ਸੇਵਾ ਵਿਦਿਆਰਥੀ ਆਪ ਕਰਦੇ ਸਨ। ਇੱਕ ਵੇਲੇ ਇਸ ਥਾਂ ‘ਤੇ 110 ਤੋਂ ਵੀ ਵੱਧ ਵਿਦਿਆਰਥੀ ਰਾਗ ਅਤੇ ਸੰਗੀਤ ਕਲਾ ਦੀ ਸਿੱਖਿਆ ਪ੍ਰਾਪਤ ਕਰਦੇ ਦੱਸੇ ਜਾਂਦੇ ਹਨ ਜਿਨ੍ਹਾਂ ਵਿਚੋਂ ਬਹੁ ਗਿਣਤੀ ਸੂਰਦਾਸ ਸਨ। ਭਾਵੇਂ ਇਹ ਵਿਦਿਆਲਾ ਸੰਤਾਲੀ ਤੋਂ ਬਾਅਦ ਬੰਦ ਹੋ ਚੁੱਕਾ-ਹੈ ਪ੍ਰੰਤੂ ਇੱਥੋਂ ਦੇ ਸਿੱਖਿਅਤ ਵਿਦਵਾਨ ਅਤੇ ਰਾਗੀ ਅੱਜ ਸਾਰੇ ਸੰਸਾਰ ਵਿੱਚ ਫੈਲੇ ਹੋਏ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ