ਸਥਿਤੀ :
ਤਹਿਸੀਲ ਦਸੂਆਂ ਦਾ ਪਿੰਡ ਪੰਨਵਾਂ-ਦਸੂਆ-ਹੁਸ਼ਿਆਰਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਦਸੂਆ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੁਢ 17ਵੀਂ ਸਦੀ ਵਿੱਚ ਬਝਣਾ ਸ਼ੁਰੂ ਹੋਇਆ। ਮਾੜੀ ਪਨੂੰਆਂ ਤੋਂ ਆਏ ਬਾਬਾ ਸ਼ਾਹਦੇਵ ਸਿੰਘ (ਬਾਬਾ ਛੇਦੇਹ) ਪਨੂੰ ਗੋਤ ਦੇ ਨਾਂ ਤੇ ਇਸ ਪਿੰਡ ਦਾ ਨਾਂ ਪੰਨਵਾਂ ਪੈ ਗਿਆ । ਪੰਨਵਾਂ ਨੂੰ ‘ਸਯਦਾ ਦਾ ਖੇੜਾ’ ਵੀ ਕਿਹਾ ਜਾਂਦਾ ਹੈ ਕਿਉਂਕਿ ਪਿੰਡ ਦੀ ਜ਼ਮੀਨ ਇਸ ਖੇੜੇ ਦੀ ਮਾਲਕਣ ਸਯਦਆਣੀ ਨੇ ਬਾਬਾ ਛੇਦੇਹ ਨੂੰ ਸੌਂਪ ਦਿੱਤੀ ਸੀ। ਪਿੰਡ ਵਿੱਚ ਜੱਟਾਂ ਤੋਂ ਇਲਾਵਾ, ਆਦਿ ਧਰਮੀ, ਸੁਰਹੜੇ, ਬ੍ਰਾਹਮਣ, ਸੁਨਿਆਰ, ਲੁਹਾਰ ਤਰਖਾਣ, ਨਾਈ, ਰਾਮਦਾਸੀਏ ਸਿੱਖਾਂ ਦੇ ਘਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ