ਈਸਾਪੁਰ ਪਿੰਡ ਦਾ ਇਤਿਹਾਸ | Isapur Village History

ਈਸਾਪੁਰ

ਈਸਾਪੁਰ ਪਿੰਡ ਦਾ ਇਤਿਹਾਸ | Isapur Village History

ਸਥਿਤੀ  :

ਤਹਿਸੀਲ ਅਜਨਾਲਾ ਦਾ ਪਿੰਡ ਈਸਾਪੁਰ, ਅਜਨਾਲਾ- ਚੌਗਾਵਾਂ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪਿੰਡ ਦੇ ਪਿਛੋਕੜ ਬਾਰੇ ਪ੍ਰਚਲਤ ਧਾਰਨਾ ਅਨੁਸਾਰ ਮੁਗਲ ਬਾਦਸ਼ਾਹ ਅਕਬਰ ਦੇ ਦਰਬਾਰ ਦੇ ਇੱਕ ਪਠਾਣ ਦੇ ਦੋ ਲੜਕੇ ਈਸਾ ਖਾਂ ਤੇ ਉਮਰ ਖਾਂ ਸਨ। ਈਸੇ ਖਾਂ ਨੇ ਲਾਹੌਰ ਤੋਂ ਪਰਤਦੇ ਹੋਏ ਪਿੰਡ ਦੀ ਜ਼ਰਖੇਜ਼ ਜ਼ਮੀਨ ਵੇਖ ਕੇ ਇੱਥੇ ਵਸੀ ਰਾਈ ਗੋਤ ਦੀ ਬਸਤੀ ਤੇ ਕਬਜ਼ਾ ਕਰ ਲਿਆ ਤੇ ਇਸ ਬਸਤੀ ਦਾ ਨਾਂ ਈਸੇ ਖਾਂ ਰੱਖ ਦਿੱਤਾ। ਉਹਨਾਂ ਸਮਿਆਂ ਵਿੱਚ ਪਾਕਿਸਤਾਨ ਦੇ ਜਿਲ੍ਹਾਂ ਸ਼ੇਖੂਪੁਰ ਦੇ ਪਿੰਡ ਕੜਿਆਲ ਦੇ ਵਿਰਕ ਤੇ ਰੰਧਾਵਾ ਗੋਤ ਦੇ ਜੱਟ ਜੋ ਮੱਝਾਂ ਪਾਲਦੇ ਸਨ, ਸ਼ੇਖੂਪੁਰਾ ਵਿੱਚ ਪਾਣੀ ਸੁਕੱਣ ਕਰਕੇ ਦੋ ਮਹੀਨੇ ਆਪਣੀਆਂ ਮੱਝਾਂ ਲੈ ਕੇ ਕਾਹਨੂੰਵਾਨ ਦੇ ਛੰਬ ਨੇੜੇ ਡੇਰੇ ਲੱਗਾ ਲੈਂਦੇ ਸਨ। ਇੱਕ ਵਾਰੀ ਉਹਨਾਂ ਨੇ ਈਸੇ ਖਾਂ ਦੇ ਨੇੜਿਓਂ ਲੰਗਦਿਆਂ ਉਪਜਾਊ ਧਰਤੀ ਵੇਖਕੇ ਪਿੰਡ ਦੇ ਨੇੜੇ ਹੀ ਡੇਰਾ ਲਾ ਲਿਆ। ਪਠਾਣ ਈਸੇ ਖਾਂ ਨੇ ਉਹਨਾਂ ਨੂੰ ਵਸਣ ਲਈ ਕਈ ਸ਼ਰਤਾਂ ਲਗਾਈਆਂ ਜਿਵੇਂ ਕਿ ਮਾਲ ਡੰਗਰ ਦਾ ਸਾਰਾ ਗੋਹਾ ਉਹਨਾਂ ਦਾ ਹੋਵੇਗਾ, ਫਸਲਾਂ ਵਿਚੋਂ ਸਾਰਾ ਪੱਤਾ ਲੈਣ ਦਾ ਅਧਿਕਾਰ ਉਹਨਾਂ ਨੂੰ ਹੋਵੇਗਾ, ਲੜਕੇ ਦੇ ਵਿਆਹ ਸਮੇਂ ਇੱਕ ਬਕਰਾ ਅਤੇ ਲੜਕੀ ਦੇ ਵਿਆਹ ਸਮੇਂ ਇੱਕ ਬਕਰੀ ਦਿੱਤੀ ਜਾਇਆ ਕਰੇਗੀ। ਇਹ ਸਾਰੀਆਂ ਸ਼ਰਤਾਂ ਵਿਰਕਾਂ ਦੇ ਵਡੇਰਿਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਥੋੜੀ ਦੇਰ ਬਾਅਦ ਚਾਰ ਫੌਜੀ ਜੁਆਨਾ ਦੀ ਸਹਾਇਤਾ ਨਾਲ ਵਿਰਕਾਂ ਤੇ ਰੰਧਾਵਿਆ ਨੇ ਈਸੇ ਖਾਂ ਤੋਂ ਪਿੰਡ ਖੋਹ ਲਿਆ ਅਤੇ ਉਹ ਬੇੜੀ ਦੂਰ ਪਿੰਡ ਜਸਤਰਵਾਲ ਨਜ਼ਦੀਕ ਵੱਸ ਗਿਆ। ਇਸ ਪਿੰਡ ਵਿੱਚ ਵਿਰਕ, ਰੰਧਾਵੇ ਤੇ ਪੰਨੂ ਵੀ ਰਾਈ ਮੁਸਲਮਾਨਾਂ ਨਾਲ ਵੱਸਣ ਲੱਗ ਪਏ। ਈਸੇ ਖਾਂ ਤੋਂ ਬਦਲ ਕੇ ਇਸ ਪਿੰਡ ਦਾ ਨਾਂ ਈਸਾਪੁਰ ਪੈ ਗਿਆ।

ਇਸ ਪਿੰਡ ਦਾ ਰਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਕੁਮੇਦਾਨ ਬਣਿਆ ਜਿਸ ਨੂੰ ਮਹਾਰਾਜਾ ਨੇ ਖੁਸ਼ ਹੋ ਕੇ ਪਾਕਿਸਤਾਨ ਦੇ ਪਿੰਡ ਬੋਲੇ ਬਾਜਵਾ ਵਿੱਚ ਜਾਗੀਰ ਦਿੱਤੀ। ਇਸ ਪਿੰਡ ਦੇ ਨੌਜਵਾਨ ਭਗਤ ਸਿੰਘ ਨੇ ਬਰਤਾਨਵੀ ਰਾਜ ਸਮੇਂ ਕਾਬਲ ਵਿੱਚ 12 ਸਾਲ ਜੇਲ੍ਹ ਕੱਟੀ ਜਦ ਕਿ ਮੇਜਰ ਬਲਜੀਤ ਸਿੰਘ ਨੇ 17 ਮਈ 1965 ਵਿੱਚ ਪਾਕਿਸਤਾਨ ਨਾਲ ਜੰਗ ਸਮੇ ਕਾਰਗਿਲ ਦੀ ਚੌਕੀ ਜਿੱਤ ਕੇ ਸ਼ਹੀਦੀ ਪਾਈ ਤੇ ਉਸ ਨੂੰ ਹੀਰੋ ਆਫ਼ ਕਾਰਗਿਲ ਦਾ ਖਿਤਾਬ ਦਿੱਤਾ ਗਿਆ।

ਪਿੰਡ ਵਿੱਚ ਸੰਤ ਕਰਤਾਰ ਸਿੰਘ ਜੀ ਤੇ ਸੰਤ ਬਾਬਾ ਵਧਾਵਾ ਸਿੰਘ ਜੀ ਦਾ ਗੁਰਦੁਆਰਾ ਹੈ ਜਿੱਥੇ 18 ਜੁਲਾਈ ਨੂੰ ਭਾਰੀ ਮੇਲਾ ਲਗਦਾ ਹੈ। ਇਸ ਗੁਰਦੁਆਰੇ ਤੋਂ ਹੀ ਨਿਰਮਲ ਸੰਸਕ੍ਰਿਤ ਵਿਦਿਆਲਿਆ ਕਾਸ਼ੀ ਨੂੰ ਹਾੜੀ ਤੇ ਸਾਉਣੀ ਦੀ ਫਸਲ ਵਿਚੋਂ 20-20 ਬੋਰੀਆਂ ਕਣਕ ਤੇ ਚਾਵਲ ਭੇਜੇ ਜਾਂਦੇ ਹਨ।

ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਤਹਿਸੀਲ ਅਜਨਾਲਾ ਦਾ ਈਸਾਪੁਰ ਪਿੰਡ ਹੈ। ਇਹ ਪਿੰਡ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਨੰਬਰ 12 ਅਤੇ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਨੰਬਰ 2 ਅਧੀਨ ਆਉਂਦਾ ਹੈ।  ਇਸ ਪਿੰਡ ਦਾ ਹੱਦ ਬਸਤ ਨੰਬਰ 211 ਹੈ। ਇਥੋਂ ਦੀ ਜਨਸੰਖਿਆ 2001 ਵਿਚ ਹੋਈ ਜਨਗਣਨਾ ਅਨੁਸਾਰ 744 ਹੋ ਗਈ ਹੈ। ਰਵਾਇਤ ਹੈ ਕਿ ਮੁਗਲ ਬਾਦਸ਼ਾਹ ਅਕਬਰ ਦੇ ਦਰਬਾਰ ਦੇ ਇਕ ਪਠਾਣ ਦੇ ਦੋ ਪੁੱਤਰ ਈਸਾਂ ਖਾਂ ਤੇ ਉਮਰ ਖਾ ਸਨ। ਈਸਾਂ ਖਾਂ ਨੇ ਲਾਹੌਰ ਤੋਂ ਪਰਤਦੇ ਹੋਏ ਪਿੰਡ ਦੀ ਜ਼ਰਖੇਜ ਜ਼ਮੀਨ ਦੇਖ ਕੇ ਇਥੇ ਵਸੀ ਰਾਈ ਗੋਤ ਦੀ ਬਸਤੀ ’ਤੇ ਕਬਜ਼ਾ ਕਰ ਲਿਆ ਅਤੇ ਇਸ ਬਸਤੀ ਦਾ ਨਾਂ ਈਸੇ ਖਾਂ ਰੱਖ ਦਿੱਤਾ। ਉਨ੍ਹਾਂ ਸਮਿਆਂ ਵਿਚ ਜ਼ਿਲ੍ਹਾ ਸ਼ੇਖੂਪੁਰ ਦੇ ਪਿੰਡ ਕੜਿਆਲ (ਹੁਣ ਪਾਕਿਸਤਾਨ) ਦੇ ਵਿਰਕ ਗੋਤ ਤੇ ਰੰਧਾਵਾ ਗੋਤ ਦੇ ਜੱਟ ਜੋ ਮੱਝਾਂ ਪਾਲਦੇ ਸਨ, ਸ਼ੇਖੂਪੁਰ ਵਿਚ ਪਾਣੀ ਦੀ ਕਮੀ ਹੋ ਜਾਣ ਕਾਰਨ ਦੋ ਮਹੀਨੇ ਆਪਣੀਆਂ ਮੱਝਾਂ ਲੈ ਕੇ ਕਾਹਨੂੰਵਾਲ ਦੇ ਛੰਬ ਨੇੜੇ ਡੇਰੇ ਲਗਾ ਲੈਂਦੇ ਸਨ। ਇਸ ਵਾਰ ਉਨ੍ਹਾਂ ਨੇ ਈਸੇ ਖਾਂ ਦੇ ਨੇੜਿਓਂ ਲੰਘਦਿਆਂ ਉਪਜਾਊ ਧਰਤੀ ਦੇਖ ਕੇ ਪਿੰਡ ਦੇ ਨੇੜੇ ਹੀ ਡੇਰਾ ਲਾ ਲਿਆ। ਪਠਾਣ ਈਸੇ ਖਾਂ ਨੇ ਉਨ੍ਹਾਂ ਨਾਲ ਕਈ ਸ਼ਰਤਾਂ ਤਹਿ ਕਰਕੇ ਵਸਣ ਦੀ ਆਗਿਆ ਦੇ ਦਿੱਤੀ ਜਿਵੇਂ ਕਿ ਮਾਲ ਡੰਗਰ ਦਾ ਸਾਰਾ ਗੋਹਾ ਉਨ੍ਹਾਂ ਦਾ ਹੋਵੇਗਾ, ਫਸਲਾਂ ਵਿਚੋਂ ਸਾਰਾ ਪੱਤਾ ਲੈਣ ਦਾ ਅਧਿਕਾਰ ਉਨ੍ਹਾਂ ਨੂੰ ਹੋਵੇਗਾ, ਲੜਕੇ ਦੇ ਵਿਆਹ ਸਮੇਂ ਇਕ ਬਕਰਾਂ ਅਤੇ ਲੜਕੀ ਦੇ ਵਿਆਹ ਸਮੇਂ ਬਕਰੀ ਦਿੱਤੀ ਜਾਇਆ ਕਰੇਗੀ। ਇਹ ਸਾਰੀਆਂ ਸ਼ਰਤਾਂ ਵਿਰਕਾਂ ਦੇ ਵਡੇਰਿਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਥੋੜੀ ਦੇਰ ਬਾਦ ਚਾਰ ਫੌਜੀ ਜਵਾਨ ਦੀ ਸਹਾਇਤਾ ਨਾਲ ਵਿਰਕਾਂ ਤੇ ਰੰਧਾਵਿਆਂ ਨੇ ਈਸੇ ਖਾਂ ਤੋਂ ਪਿੰਡ ਖੋਹ ਲਿਆ ਅਤੇ ਉਹ ਥੋੜੀ ਦੂਰ ਪਿੰਡ ਜਸਤਰਵਾਲ ਨਜ਼ਦੀਕ ਵਸ ਗਿਆ। ਇਸ ਪਿੰਡ ਵਿਚ ਵਿਰਕ, ਰੰਧਾਂਵੇ ਤੇ ਪੰਨੂ ਵੀ ਰਾਈ ਮੁਸਲਮਾਨਾ ਨਾਲ ਵੱਸਣ ਲੱਗ ਪਏ। ਈਸੇ ਖਾਂ ਤੋਂ ਬਦਲ ਕੇ ਪਿੰਡ ਦਾ ਨਾਂ ਈਸਾਪੁਰ ਪੈ ਗਿਆ। ਇਸ ਪਿੰਡ ਦਾ ਰਾਮ ਸਿੰਘ ਮਹਾਰਾਜਾ ਰਣਜਤਿ ਸਿੰਘ ਦੇ ਦਰਬਾਰ ਵਿਚ ਕੁਮੇਦਾਨ ਬਣਿਆ ਜਿਸ ਨੂੰ ਮਹਾਰਾਜੇ ਨੇ ਖੁਸ਼ ਹੋ ਕੇ ਪਾਕਿਸਤਾਨ ਦੇ ਪਿੰਡ ਬੋਲੇ ਬਾਜਵਾ ਵਿਚ ਜਾਗੀਰ ਦਿੱਤੀ ਸੀ। ਇਸ ਪਿੰਡ ਦੇ ਨੌਜਵਾਨ ਭਗਤ ਸਿੰਘ ਨੇ ਬਰਤਾਨਵੀ ਰਾਜ ਸਮੇਂ ਕਾਬਲ ਵਿਚ 12 ਸਾਲ ਜੇਲ੍ਹ ਕੱਟੀ ਸੀ। ਮਹਾਂਵੀਰ ਚੱਕਰ ਨਾਲ ਸਨਮਾਨਿਤ ਬਲਜੀਤ ਸਿੰਘ ਰੰਧਾਵਾ ਦਾ ਜਨਮ 11 ਨਵੰਬਰ 1934 ਈ: ਨੂੰ ਇਸ ਪਿੰਡ ਵਿਚ ਹੀ ਹੋਇਆ ਸੀ। ਇਸ ਨੇ ਕਾਰਗਿੱਲ ਦੀ ਚੌਂਕੀ ਜਿੱਤ ਕੇ ਸ਼ਹੀਦੀ ਪਾਈ ਸੀ। ਇਸ ਨੂੰ ਹੀਰੋ ਆਫ ਦੀ ਕਾਰਗਿੱਲ ਦਾ ਖਿਤਾਬ ਦਿੱਤਾ ਗਿਆ ਸੀ। ਇਸ ਪਿੰਡ ਵਿਚ ਸੰਤ ਕਰਤਾਰ ਸਿੰਘ ਅਤੇ ਸੰਤ ਵਧਾਵਾ ਸਿੰਘ ਜੀ ਦਾ ਗੁਰਦੁਆਰਾ ਹੈ। ਇਥੇ 18 ਜੁਲਾਈ ਨੂੰ ਮੇਲਾ ਲਗਦਾ ਹੈ। ਇਸ ਗੁਰਦੁਆਰਾ ਸਾਹਿਬ ਤੋਂ ਨਿਰਮਲ ਸੰਸਕ੍ਰਿਤ ਵਿਿਦਆਲਿਆ ਕਾਸ਼ੀ  ਨੂੰ ਹਾੜੀ ਤੇ ਸਾਉਣੀ ਦੀ ਫਸਲ ਵਿਚੋਂ 20-20 ਬੋਰੀਆਂ ਕਣਕ ਤੇ ਚਾਵਲ ਭੇਜੇ ਜਾਂਦੇ ਹਨ।

 

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!