ਸਾਚੀ ਸਾਖੀ -ਸਿਰਦਾਰ ਕਪੂਰ ਸਿੰਘ

ਸਾਚੀ ਸਾਖੀ -ਸਿਰਦਾਰ ਕਪੂਰ ਸਿੰਘ

ਭੂਮਿਕਾ ਜਿਵੇਂ ਕਿ ਡਾਕਟਰ ਗੰਡਾ ਸਿੰਘ ਜੀ ਨੇ ਆਪਣੇ ‘ਮੁਖਬੰਧ’ ਵਿਚ ਕਿਹਾ ਹੈ, ਇਸ ਪੁਸਤਕ ਦੇ ਮੂਲ ਲੇਖ, ‘ਕਮਿਊਨਲ ਅਵਾਰਡ’ ਨੂੰ ਇਕ ਹੋਰ ਗ੍ਰੰਥ ਦੇ ਅਧਿਆਇ ਦੇ ਰੂਪ ਵਿਚ, ਸੰਨ 1960 ਵਿਚ ਲਿਖਿਆ ਗਿਆ ਸੀ । ਉਸ ਗ੍ਰੰਥ ਵਿਚ ਇਹ ਲੇਖ ਸੰਨ 1962 ਵਿਚ ਇਸ ਕਾਰਨ ਨਾ ਛਾਪਿਆ ਗਿਆ ਕਿ ਇਸ ਦਾ ਆਕਾਰ ਭੀ ਵਡੇਰਾ … Read more

ਬਹਾਦਰ ਬਿੱਧੀ ਚੰਦ, ਭਾਈ ਚਤਰ ਸਿੰਘ ਜੀਵਨ ਸਿੰਘ

ਬਹਾਦਰ ਬਿੱਧੀ ਚੰਦ, ਭਾਈ ਚਤਰ ਸਿੰਘ ਜੀਵਨ ਸਿੰਘ

੧ ਓ ਸਤਿਗੁਰਪ੍ਰਸਾਦਿ ॥ ਪ੍ਰਸੰਗ ਬਿਧੀ ਚੰਦ ਦੇ ਘੋੜਿਆਂ ਦਾ ਲਿਖਯਤੇ॥ ਕ੍ਰਿਤ-ਭਾਈ ਸੋਹਣ ਸਿੰਘ ਘੁਕੇ ਵਾਲੀਆ (ਅਮ੍ਰਿਤਸਰ)   ਦੋਹਰਾ-ਗਰ ਨਾਨਕ ਅੰਗਦ ਗੁਰੂ ਅਮਰਦਾਸ ਗੁਰ ਦੇਵ । ਰਾਮ- ਦਾਸ ਗੁਰੂ ਚਰਨ ਤੋਹਿ ਕਰੂੰ ਹਮੇਸ਼ਾਂ ਸੇਵ । ਗੁਰ ਅਰਜਨ ਗੁਰ ਹਰਿ- ਗੋਬਿੰਦ ਸ਼ਤਮ ਗਰੂ ਹਰਿਰਾਏ । ਰੰਕਾਂ ਕੋਲੋਂ ਸਤਿਗੁਰੂ ਰਾਜ ਦੀਏ ਕਰ- ਵਾਏ । ਸਤਿਗੁਰੂ ਸ੍ਰੀ ਹਰਿਕ੍ਰਿਸ਼ਨ … Read more

ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਰਾਜਿੰਦਰ ਪਾਲ ਸਿੰਘ

ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਰਾਜਿੰਦਰ ਪਾਲ ਸਿੰਘ

ਭੂਮਿਕਾ ਕਾਵਿ ਸਿਰਜਨ ਪ੍ਰਕ੍ਰਿਆ ਆਪਣੇ ਆਪ ਵਿਚ ਜਟਿਲ ਅਤੇ ਬਹੁ ਪਰਤੀ ਸਰੰਚਨਾ ਹੁੰਦੀ ਹੈ । ਜਿਸ ਨੂੰ ਸੰਪੂਰਨ ਰੂਪ ਵਿਚ ਗ੍ਰਹਿਣ ਕਰਨਾ ਅਸੰਭਵ ਤਾਂ ਭਾਵੇਂ ਨਾ ਹੋਵੇ ਲੇਕਿਨ ਮੁਸ਼ਕਲ ਜਰੂਰ ਹੈ । ਅਧੁਨਿਕ ਅਲੋਚਨਾ ਵਿਧੀਆ ਆਪਣੇ ਵਿਕਸਤ ਸੁਭਾਵਾਂ ਦੇ ਬਾਵਜੂਦ ਵੀ ਕਿਸੇ ਇਕ ਕਵੀ ਜਾਂ ਕਵਿਤਾ ਦੀ ਸਮੁੱਚੀਆਂ ਭਾਵ ਜੁਗਤਾਂ ਦੀਆਂ ਸਾਰੀਆਂ ‘ਸੂਖਮ ਪਰਤਾਂ ਨੂੰ … Read more

ਮਹਾਰਾਣੀ ਜਿੰਦਾਂ, ਸੋਹਣ ਸਿੰਘ ਸੀਤਲ | Maharani Jinda , Sohan Singh Seetal

ਮਹਾਰਾਣੀ ਜਿੰਦਾਂ, ਸੋਹਣ ਸਿੰਘ ਸੀਤਲ | Maharani Jinda , Sohan Singh Seetal

“ਰਾਜਾ ਕੌਣ ਬਣੇਗਾ ?” ਛੋਟੀਆਂ-ਛੋਟੀਆਂ ਕੁੜੀਆਂ ‘ਰਾਜਾ ਰਾਣੀ’ ਦੀ ਖੇਡ-ਖੇਡ ਰਹੀਆਂ ਸਨ। “ਮੈਂ।” ਇਕ ਠੁੱਲੇ ਜੇਹੇ ਸਰੀਰ ਦੀ ਕੁੜੀ ਨੇ ਕਿਹਾ। “ਰਾਣੀ ਕੌਣ ਬਣੇਗੀ ?” “ਮੈਂ।” ਇਕ ਹੋਰ ਵਾਜ ਆਈ। “ਸਭ ਤੋਂ ਵੱਡਾ ਰਾਜਾ ਕੌਣ ?” “ਸਭ ਤੋਂ ਵੱਡਾ ਤਾਂ ਮਹਾਰਾਜਾ ਰਣਜੀਤ ਸੁੰਹ ਈਂ ਏਂ।” ਇਕ ਸਿਆਣੀ ਉਮਰ ਦੀ ਕੁੜੀ ਨੇ ਹਾਸੇ ਨਾਲ ਕਿਹਾ। “ਉਹਦੀ … Read more

ਕੌਡੀਆਂ ਵਾਲਾ ਸੱਪ ਬਲਵੰਤ ਗਾਰਗੀ | Koudia Wala Sap, Balwant Gargi

ਕੌਡੀਆਂ ਵਾਲਾ ਸੱਪ ਬਲਵੰਤ ਗਾਰਗੀ | Koudia Wala Sap, Balwant Gargi

ਮੁੱਖ ਬੰਧ  ਅੰਮ੍ਰਿਤਸਰ ਦੇ ਡਿਉਢੀਆਂ ਵਾਲੇ ਸਰਦਾਰ ਕਿਸੇ ਚਿੱਤਰਕਾਰ ਤੋਂ ਆਪਣੀ ਪੋਰਟਰੇਟ ਬਣਵਾਉਂਦੇ, ਤਾਂ ਦੇਖ ਕੇ ਆਖਦੇ, “ਮੇਰੇ ਚਿਹਰੇ ਵਿਚ ਰਤਾ ਹੋਰ ਰੋਅਬ ਭਰ ਦੇਹ । ਮੁੱਛਾਂ ਵੱਡੀਆਂ ਕਰ, ਗਲ੍ਹਾਂ ਉਤੇ ਲਾਲੀ ਫੋਰ, ਤੇ……ਤੇ ਅੱਖਾਂ ਵਿਚ ਚਮਕ ਵਧੇਰੇ ਹੋਵੇ ।” ਚਿੱਤਰਕਾਰ ਹੁਕਮ ਮੁਤਾਬਕ ਪੋਰਟਰੇਟ ਨੂੰ ਠੀਕ ਕਰ ਦਿੰਦਾ, ਤੇ ਡਿਉਢੀਆਂ ਵਾਲੇ ਸਰਦਾਰ ਖ਼ੁਸ਼ ਹੋ ਜਾਂਦੇ … Read more

ਮਾਤਾ ਸਾਹਿਬ ਕੌਰ, ਖਾਲਸੇ ਦੀ ਮਾਤਾ (1681-1747)  ਗਿਆਨੀ ਹਰੀ ਸਿੰਘ | Mata Sahib Kaur (1681-1747)  Khalse Di Mata Giyani Hari Singh

ਮਾਤਾ ਸਾਹਿਬ ਕੌਰ, ਖਾਲਸੇ ਦੀ ਮਾਤਾ (1681-1747)  ਗਿਆਨੀ ਹਰੀ ਸਿੰਘ | Mata Sahib Kaur (1681-1747)  Khalse Di Mata Giyani Hari Singh

ਆਦਿਕਾ ਤੇ ਇਤਿਹਾਸਕ-ਤੱਥ (ਪਹਿਲਾ ਸੰਸਕਰਣ) ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਆਖਿਆ ਸੀ ਕਿ ਸਿੱਖਾਂ ਨੇ ਇਤਿਹਾਸ ਬਹੁਤ ਬਣਾਇਆ ਹੈ ਪਰ ਉਸ ਨੂੰ ਸੰਭਾਲਿਆ ਨਹੀਂ, ਜਿਤਨਾ ਵਧੇਰੇ ਕੁਰਬਾਨੀਆਂ ਦੇ ਕੇ ਸਿੱਖਾਂ ਨੇ ਇਤਿਹਾਸ ਪੈਦਾ ਕੀਤਾ, ਉਤਨੀ ਵੱਧ ਅਣਗਹਿਲੀ ਇਤਿਹਾਸ ਆਪ ਲਿਖਣ ਤੇ ਲਿਖਾਣ ਵੱਲ ਵਰਤੀ ਹੈ । ਇਸ ਕਥਨ ਦੀ ਸਚਾਈ ਦਾ ਅਹਿਸਾਸ ਮਾਤਾ … Read more

ਭਾਈ ਮਰਦਾਨਾ, ਮਹਿੰਦਰ ਕੌਰ ਗਿੱਲ (ਡਾ

ਭਾਈ ਮਰਦਾਨਾ, ਮਹਿੰਦਰ ਕੌਰ ਗਿੱਲ (ਡਾ

ਭਾਈ ਮਰਦਾਨਾ : ਪਿਛੋਕੜ ਭਾਈ ਮਰਦਾਨਾ ਉਹ ਸੁਭਾਗੀ ਰੂਹ ਹੈ ਜਿਸਨੇ ਸਭ ਤੋਂ ਵਧ ਸਮਾਂ ਬਾਬੇ ਨਾਨਕ ਦੇ ਸੰਗ-ਸਾਥ ਵਿਚ ਗੁਜ਼ਾਰਿਆ। ਭਾਈ ਮਰਦਾਨਾ ਗੁਰੂ ਬਾਬੇ ਦਾ ਮੁਢ ਕਦੀਮ ਦਾ ਸਾਥੀ ਸੀ। ਸਿੱਖ ਇਤਿਹਾਸ ਵਿਚ ਭਾਈ ਮਰਦਾਨਾ ਬਹੁਤ ਵੱਡੀ ਮਹੱਤਤਾ ਨੂੰ ਪ੍ਰਾਪਤ ਹੈ। ਨਿਰੰਕਾਰ ਨੇ ਉਸਨੂੰ ਬਹੁਤ ਹੀ ਸੁਰੀਲਾ ਗਲਾ ਦੇ ਰੱਖਿਆ ਸੀ। ਉਹਦੀ ਸੁਰੀਲੀ ਅਵਾਜ਼ … Read more

ਹਰੀ ਸਿੰਘ ਨਲਵਾ, ਡਾ.ਰਤਨ ਸਿੰਘ ਜੱਗੀ | Hari Singh Nalwa Ratan Singh Jaggi

ਹਰੀ ਸਿੰਘ ਨਲਵਾ, ਡਾ.ਰਤਨ ਸਿੰਘ ਜੱਗੀ | Hari Singh Nalwa Ratan Singh Jaggi

ਮੁੱਢਲਾ ਜੀਵਨ ਕੁਲ ਪਰੰਪਰਾ ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਇਕ ਵਿਸ਼ਵਾਸਯੋਗ ਸਾਥੀ ਅਤੇ ਵਿਜੱਈ ਯੋਧਾ ਸੀ। ਉਸ ਦਾ ਮਹਾਰਾਜਾ ਸਾਹਿਬ ਨਾਲ ਸੰਬੰਧ ਪੁਸ਼ਤੈਨੀ ਸੀ। ਉਸ ਦੇ ਪੂਰਵਜ ਪਹਿਲਾਂ ਮਜੀਠਾ ਪਿੰਡ, ਜ਼ਿਲ੍ਹਾ ਅੰਮ੍ਰਿਤਸਰ ਵਿਚ ਰਹਿੰਦੇ ਸਨ ਅਤੇ ਗੁਰੂ ਘਰ ਨਾਲ ਬਹੁਤ ਜੁੜੇ ਹੋਏ ਸਨ। ਮਹਾਰਾਜਾ ਸਾਹਿਬ ਦਾ ਪੜਦਾਦਾ ਸ. ਨੌਧ ਸਿੰਘ ਦਾ ਜਨਮ … Read more

ਦਰਦ ਭਰੀਆਂ ਕਵਿਤਾਵਾਂ ਦਾ ਨਵਾਂ ਗੁਲਦਸਤਾ 1947 ਦਾ ਖੂਨੀ ਇਤਿਹਾਸ

ਦਰਦ ਭਰੀਆਂ ਕਵਿਤਾਵਾਂ ਦਾ ਨਵਾਂ ਗੁਲਦਸਤਾ 1947 ਦਾ ਖੂਨੀ ਇਤਿਹਾਸ

ਉਸਤਤ ਨਿਰੰਕਾਰ ਦੀ  ਸਦਕੇ ਜਾਂ ਮੈਂ ਤੇਰੀਆਂ ਕੁਦਰਤਾਂ ਤੋਂ, ਲੀਲਾ ਦੇਖੀ ਮੈਂ ਤੇਰੀ ਅਪਾਰ ਪਿਆਰੇ। ਔਗਣਹਾਰ ਹਾਂ ਬਖਸ਼ ਦੇਈਂ ਔਗਣਾਂ ਨੂੰ, ਤੈਨੂੰ ਆਖਦੇ ਨੇ ਬਖਸ਼ਨ ਹਾਰ ਪਿਆਰੇ। ਦੇਖ ਦੇਖ ਮਹਿਮਾ ਤੇਰੀ ਹੈਰਾਨ ਹੋਇਆ, ਕੀਤੇ ਕੌਤਕ ਜੋ ਵਿਚ ਸੰਸਾਰ ਪਿਆਰੇ। ਉਲਟ ਪੁਲਟ ਕਰ ਦੇਵੇ ਜਹਾਨ ਸਾਰਾ, ਤੇਰੇ ਹਥ ਦਾ ਖੇਲ ਨਿਰੰਕਾਰ ਪਿਆਰੇ। ਪਾਪ ਹੁੰਦਿਆਂ ਵੇਖ ਕੇ … Read more

ਸਮੇਂ ਦਾ ਸੰਖੇਪ ਇਤਿਹਾਸ | Time History

ਸਮੇਂ ਦਾ ਸੰਖੇਪ ਇਤਿਹਾਸ | Time History

ਸਮੇਂ ਦਾ ਸੰਖੇਪ ਇਤਿਹਾਸ ਮੂਲ ਲੇਖਕ : ਸਟੀਫਨ ਡਬਲਿਊ ਹਾਕਿੰਗ ਅਨੁਵਾਦਕ : ਗੁਰਦਿੱਤ ਸਿੰਘ ਕੰਗ ਮੁੱਖ ਸ਼ਬਦ ਕੁਝ ਸਮਾਂ ਪਹਿਲਾਂ ਸੰਸਾਰ ਦੇ ਪ੍ਰਸਿੱਧ ਵਿਗਿਆਨੀ ਬਰਟਰੈਂਡੇ ਰਸਲ ਨੇ ਲੋਕਾਂ ਦੇ ਭਾਰੇ ਇਕੱਠ ਨੂੰ ਭਾਸ਼ਣ ਦੇਣ ਵੇਲੇ ਦੱਸਿਆ ਸੀ ਕਿ ਸਾਡੀ ਧਰਤੀ ਸੂਰਜ ਦੁਆਲੇ ਘੁੰਮਦੀ ਹੈਂ। ਕਮਰੇ ਦੇ ਪਿਛਲੇ ਪਾਸੇ ਬੈਠੀ ਇਕ ਵਿਰਧ ਮਧਰੀ ਜਿਹੀ ਜ਼ਨਾਨੀ ਨੇ … Read more