ਅਮਰਾਲੀ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਅਮਰਾਲੀ, ਮੌਰਿੰਡਾ – ਚਮਕੌਰ ਸਾਹਿਬ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੱਸਿਆ ਜਾਂਦਾ ਹੈ ਕਿ ਪੌਣੇ ਚਾਰ ਸੌ ਸਾਲ ਪਹਿਲਾਂ ਅਮਰ ਖਾਂ ਪਠਾਣ ਦਿੱਲੀ ਤੋਂ ਲਾਹੌਰ ਤੱਕ ਊਠਾਂ ਦਾ ਵਿਉਪਾਰ ਕਰਦਾ ਸੀ ਅਤੇ ਆਉਂਦਾ ਜਾਂਦਾ ਰਾਤ ਇਸ ਥਾਂ ‘ਤੇ ਠਹਿਰ ਕੇ ਜਾਂਦਾ ਸੀ। ਇੱਕ ਦਿਨ ਉਸ ਨੇ ਆਪਣੀ ਪਤਨੀ ਨਾਲ ਸਲਾਹ ਕਰਕੇ ਇਸ ਜਗ੍ਹਾ ਪਿੰਡ ਦਾ ਨਿਸ਼ਾਨ ਖੜਾ ਕਰ ਦਿੱਤਾ ਅਤੇ ਹੌਲੀ ਹੌਲੀ ‘ਅਮਰਾਲੀ’ ਨਾਂ ਦਾ ਪਿੰਡ ਆਬਾਦ ਹੋ ਗਿਆ। ਪਿੰਡ ਵਿੱਚ ਹਰ ਜਾਤੀ ਦੇ ਲੋਕ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ