ਆਸਲ ਉਤਾੜ ਪਿੰਡ ਦਾ ਇਤਿਹਾਸ | Asal Uttar Village History

ਆਸਲ ਉਤਾੜ

ਆਸਲ ਉਤਾੜ ਪਿੰਡ ਦਾ ਇਤਿਹਾਸ  | Asal Uttar Village History

ਸਥਿਤੀ :

ਤਹਿਸੀਲ ਪੱਟੀ ਦਾ ਪਿੰਡ ਆਸਲ ਉਤਾੜ, ਪੱਟੀ-ਖੇਮਕਰਨ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਰੱਤੋਕੇ ਤੋਂ 2 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਸਵਾ ਚਾਰ ਸੌ ਸਾਲ ਪਹਿਲਾਂ ਕਸੂਰ ਦੇ ਨਾਲ ਲਗਦੇ ਪਿੰਡ ‘ਆਸਲ’ ਤੋਂ ਉਠ ਕੇ ਆਏ ਸੰਧੂ ਜੱਟਾਂ ਨੇ ਵਸਾਇਆ। ਆਸਲ ਨਾਂ ਤੇ ਹੋਰ ਪਿੰਡ ਵੀ ਅੰਮ੍ਰਿਤਸਰ ਜ਼ਿਲ੍ਹਾ ਵਿੱਚ ਹਨ। ਇੱਕ ਪਿੰਡ ‘ਆਸਲ ਹਥਾੜ’ ਹੈ ਜੋ ਦਰਿਆ ਦੇ ਢਾਹੇ ਦੇ ਥੱਲੇ ਹੈ। ਹਥਾੜ ਦਾ ਅਰਥ ਹੇਠਲਾ ਹੈ ਅਤੇ ਉਤਾੜ ਦਾ ਅਰਥ ਉਪਰਲਾ ਹੈ। ਇਹ ਪਿੰਡ ਦਰਿਆ ਸਤਲੁਜ ਦੇ ਢਾਹੇ ਦੇ ਉੱਪਰ ਸਥਿਤ ਹੈ ਇਸ ਲਈ ਇਸ ਦਾ ਨਾਂ ‘ਆਸਲ ਉਤਾੜ’ ਪ੍ਰਚਲਤ ਹੋ ਗਿਆ।

ਇਹ ਪਿੰਡ ਹਿੰਦ-ਪਾਕਿ ਸੀਮਾਂ ਤੋਂ ਚਾਰ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸੰਨ 1965 ਅਤੇ 1971 ਵਿੱਚ ਹਿੰਦ-ਪਾਕਿ ਜੰਗ ਸਮੇਂ ਇੱਥੇ ਘਮਸਾਨ ਦਾ ਯੁੱਧ ਹੋਇਆ ਇਹ ਪਿੰਡ ਖੇਮਕਰਨ ਸੈਕਟਰ ਦਾ ‘ਵਾਟਰਲੂ’ ਕਿਹਾ ਜਾਂ ਸਕਦਾ ਹੈ। ਇਸ ਪਿੰਡ ਵਿੱਚ 1965 ਦੀ ਲੜਾਈ ਵਿੱਚ ਭਾਰਤੀ ਸੈਨਾ ਦੇ ਹਵਾਲਦਾਰ ਅਬਦੁਲ ਹਮੀਦ ਨੇ ਦੁਸ਼ਮਣ ਦੇ ਤਿੰਨ ਟੈਂਕ ਤਬਾਹ ਕਰਨ ਉਪਰੰਤ ਆਪਣੀ ਜਾਣ ਦੀ ਆਹੁਤੀ ਦਿੱਤੀ ਸੀ। ਉਸਦੀ ਬਹਾਦਰੀ ਸਦਕਾ ਪਾਕਿਸਤਾਨੀ ਫੌਜ ਨੂੰ ਪਿੱਛੇ ਹੱਟਣਾ ਪਿਆ ਸੀ। ਇਸ ਪਿੰਡ ਵਿੱਚ ਇਸ ਯੋਧੇ ਦੀ ਯਾਦਗਾਰ ਬਣੀ ਹੋਈ ਹੈ। ਹਰ ਸਾਲ 9 ਸਤੰਬਰ ਨੂੰ ਸ਼ਹੀਦ ਅਬਦੁਲ ਹਮੀਦ ਦੀ ਯਾਦ ਵਿੱਚ ਭਾਰੀ ਮੇਲਾ ਪਿੰਡ ਵਿੱਚ ਆਯੋਜਤ ਕੀਤਾ ਜਾਂਦਾ ਹੈ। ਪਿੰਡ ਵਿੱਚ ਬਾਗੇ ਬੋਦੀ ਵਾਲੇ ਦਾ ਡੇਰਾ ਹੈ, ਇਸ ਇਲਾਕੇ ਵਿੱਚ ਉਸਦੀ ਬਹੁਤ ਮਾਨਤਾ ਹੈ। ਪਿੰਡ ਦੇ ਜੱਟ ‘ਕਾਲਾ ਮਾਹਰ’ ਨੂੰ ਪੀਰ ਵਜੋਂ ਪੂਜਦੇ ਹਨ।

 

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!