ਊਧੋਵਾਲ
ਸਥਿਤੀ :
ਤਹਿਸੀਲ ਨਕੌਦਰ ਦਾ ਪਿੰਡ ਉਧੋਵਾਲ ਮਹਿਤਪੁਰ-ਸ਼ਾਹਕੋਟ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਕੌਦਰ ਤੋਂ 15 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 500 ਸਾਲ ਪਹਿਲਾਂ ਇੱਕ ਉਧੋ ਨਾਂ ਦਾ ਜੱਟ ਇਸ ਪਿੰਡ ਵਿੱਚ ਜ਼ੈਲਦਾਰ ਸੀ ਜਿਸ ਨੇ ਇਹ ਪਿੰਡ ਵਸਾਇਆ। ਦੁਆਬੇ ਦੇ 50 ਪਿੰਡਾਂ ਵਿੱਚ ਇਹ ਪਿੰਡ ਖੂਬਸੂਰਤੀ ਦਾ ਪ੍ਰਤੀਕ ਦਿੰਦਾ ਸੀ। ਊਧੋ ਮਾਨ ਗੋਤ ਦਾ ਜੱਟ ਸੀ। ਪਿੰਡ ਵਿੱਚ ਜ਼ਿਆਦਾ ਉਧੋ ਦੇ ਰਿਸ਼ਤੇਦਾਰਾਂ ਦੇ ਘਰ ਹਨ। ਪਿੰਡ ਦਾ ਪਹਿਲਾ ਨਾਂ ਊਧੋ ਹੀ ਸੀ, ਹੌਲੀ ਹੌਲੀ ਬਦਲ ਦੇ ਉਧੋਵਾਲ ਹੋ ਗਿਆ। ਕੋਈ ਲੋਕ ਇਸ ਨੂੰ ਬੀੜ ਉਧੋਵਾਲ ਵੀ ਕਹਿੰਦੇ ਸਨ। ਹੁਣ ਇਹ ਦੋ ਪਿੰਡ ਬਣ ਗਏ ਹਨ, ਨਵਾਂ ਉਧੋਵਾਲ ਤੇ ਪੁਰਾਣਾ ਉਧੋਵਾਲ । ਪਿੰਡ ਵਿੱਚ ਇੱਕ ਗੁਰਦੁਆਰਾ ਪ੍ਰਸਿੱਧ ਸੇਵਕ ਸੰਤ ਕੋਲ ਦਾਸ ਦੀ ਨਿਗਰਾਨੀ ਹੇਠ ਹੈ। ਸੰਤ ਕੋਲ ਦਾਸ ਦੀ ਇੱਥੇ ਬਹੁਤ ਮਾਨਤਾ ਹੈ ਅਤੇ ਇੰਗਲੈਂਡ ਵਿੱਚ ਵੀ ਕਾਫ਼ੀ ਪ੍ਰਸਿੱਧੀ ਹੈ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ