ਕਕਰਾਲਾ
ਸਥਿਤੀ :
ਇਹ ਤਹਿਸੀਲ ਸਮਾਣਾ ਦਾ ਪਿੰਡ ਕਕਰਾਲਾ ਸਮਾਣਾ-ਪਾਤੜਾਂ ਸੜਕ ਤੇ ਸਥਿਤ ਹੈ ਤੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੀ ਹੱਦ ਤੇ ਦੋਹਾਂ ਸ਼ਹਿਰਾਂ ਤੋਂ ਇੱਕੋ ਜਿੰਨੇ ਫਾਸਲੇ (18 ਕੋਹ) ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਹਿਲਾਂ ਇਸ ਪਿੰਡ ਤੋਂ । ਕਿਲੋਮੀਟਰ ਦੂਰ ਮਹਿਤਪੁਰ ਪਿੰਡ ਵੱਸਿਆ ਹੋਇਆ ਸੀ, ਉੱਥੇ ਹੁਣ ਇੱਕ ਥੇਹ ਹੈ। ਉੱਥੋਂ ਦੇ ਲੋਕ ਕਈ ਕਾਰਨਾਂ ਕਰਕੇ ਇੱਥੇ ਆ ਕੇ ਵੱਸ ਗਏ। ਇੱਥੇ ਬੜਾ ਜੰਗਲ ਸੀ ਤੇ ਕਿੱਕਰਾਂ ਦੇ ਘਣੇ ਦਰੱਖਤ ਸਨ, ਜਿਸ ਕਰਕੇ ਪਿੰਡ ਦਾ ਨਾਂ ‘ਕਿੱਕਰਾਂ ਵਾਲਾ’ ਪੈ ਗਿਆ ਜੋ ਸਮੇਂ ਦੀ ਚੱਕੀ ਵਿੱਚ ਘੱਸਦਾ ‘ਕਕਰਾਲਾ’ ਬਣ ਗਿਆ।
ਇਹ ਪਿੰਡ ਜੀਂਦ, ਪਟਿਆਲਾ ਤੇ ਕੈਥਲ ਤਿੰਨਾਂ ਹੀ ਰਿਆਸਤਾਂ ਨਾਲ ਸਮੇਂ-ਸਮੇਂ ਸੰਬੰਧਿਤ ਰਿਹਾ ਹੈ। ਤਿੰਨ ਰਿਆਸਤਾਂ ਇਸ ਨੂੰ ਅਧੀਨ ਕਰਨ ਵਿੱਚ ਜਦੋ-ਜਹਿਦ ਕਰਦੀਆਂ ਰਹਿੰਦੀਆਂ ਸਨ।
ਭਾਈ ਕਰਮ ਸਿੰਘ ਜੋ ਪਟਿਆਲਾ ਮਹਾਰਾਜਿਆਂ ਦੇ ਖਾਨਦਾਨ ਵਿੱਚੋਂ ਸਨ, ਨੂੰ ਗੁਰੂ ਸਾਹਿਬਾਨ ਵਲੋਂ ‘ਭਾਈ ਕਿਆਂ’ ਦਾ ਖਿਤਾਬ ਮਿਲਿਆ ਹੋਇਆ ਸੀ। ਇਸ ਪਿੰਡ ਵਿੱਚ ‘ਭਾਈ ਕਿਆਂ’ ਦਾ ਬਹੁਤਾ ਚਿਰ ਰਾਜ ਰਿਹਾ ਹੈ ਤੇ ਕਕਰਾਲੇ ਨੂੰ ‘ਭਾਈਕਾ ਕਕਰਾਲਾ’ ਕਰਕੇ ਵੀ ਜਾਣਿਆ ਜਾਂਦਾ ਹੈ। ਭਾਈ ਕਰਮ ਸਿੰਘ ਨੇ ਕਕਰਾਲੇ ਵਿੱਚ ਕਿਲ੍ਹਾ ਵੀ ਬਣਾਇਆ ਸੀ ਜੋ ਹੁਣ ਢਹਿ ਢੇਰੀ ਹੋ ਗਿਆ ਹੈ ਤੇ ਉੱਥੇ ਹੋਰ ਮਕਾਨ ਬਣ ਗਏ ਹਨ ਜਿਨ੍ਹਾਂ ਨੂੰ ‘ਕਿਲ੍ਹੇ ਵਾਲੇ ਘਰ’ ਕਿਹਾ ਜਾਂਦਾ ਹੈ। ਭਾਈ ਕਰਮ ਸਿੰਘ ਜੀ ਦੀ ਸਮਾਧ ਵੀ ਕਕਰਾਲੇ ਮੌਜੂਦ ਹੈ।
ਇਸ ਪਿੰਡ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੂਹ ਵੀ ਪ੍ਰਾਪਤ ਹੈ। ਗੁਰੂ ਸਾਹਿਬ ਪਟਿਆਲੇ ਤੋਂ ਬਾਂਗਰ ਦੇ ਇਲਾਕੇ ਨੂੰ ਜਾਂਦੇ ਹੋਏ ਇੱਥੋਂ ਦੀ ਲੰਘੇ ਸਨ ਤੇ ਇੱਥੋਂ ਦੇ ਇੱਕ ਖਾਰੇ ਖੂਹ ਦਾ ਪਾਣੀ ਗੁਰੂ ਜੀ ਦੀ ਬਖ਼ਸ਼ਿਸ਼ ਨਾਲ ਮਿੱਠਾ ਹੋ ਗਿਆ। ਉਸ ਖੂਹ ਨੂੰ ਹੁਣ ਵੀ ਖਾਰਾ ਖੂਹ ਕਹਿੰਦੇ ਹਨ ਜਿਸਦਾ ਪਾਣੀ ਮਿੱਠਾ ਹੈ।
ਕਿਹਾ ਜਾਂਦਾ ਹੈ, ਹੀਰ ਰਾਂਝਾ ਨੂੰ ਇਸੇ ਪਿੰਡ ਦੇ ਖੇਤਾਂ ਵਿੱਚੋਂ ਫੜ ਕੇ ਸਮਾਣੇ ਦੇ ‘ਅਦਲੀ’ ਰਾਜੇ ਦੀ ਆਦਲਤ ਵਿੱਚ ਪੇਸ਼ ਕੀਤਾ ਗਿਆ ਸੀ, ਉਨ੍ਹਾਂ ਖੇਤਾਂ ਨੂੰ ਹੁਣ ਵੀ ‘ਹੀਰਾਂ ਵਾਲਾ’ ਖੇਤ ਕਹਿੰਦੇ ਹਨ। ਪਿੰਡ ਦੀ ਜੂਹ ਵਿੱਚ ਇੱਕ ਸਦੀਆਂ ਪੁਰਾਣੀ ‘ਲਾਲਾਂ ਵਾਲੇ ਪੀਰ’ ਦੀ ਖਾਨਗਾਹ ਹੈ। ਇੱਥੇ ਹਰ ਵੀਰਵਾਰ ਲੋਕ ਆਪਣੀਆਂ ਦੁੱਖ ਤਕਲੀਫਾਂ ਲੈ ਹਾਜ਼ਰ ਹੁੰਦੇ ਹਨ ਤੇ ਦੈਵੀ ਸ਼ਕਤੀ ਨਾਲ ਉਨ੍ਹਾਂ ਦੇ ਇਲਾਜ ਦੱਸੇ ਜਾਂਦੇ ਹਨ।
ਕੇ ਪਿੰਡ ਦੇ ਖੇਤਾਂ ਵਿੱਚੋਂ ਕਈ ਵਾਰ ਸੋਨੇ ਦੇ ਸਿੱਕੇ ਮਿਲੇ ਹਨ ਜਿਸ ਤੋਂ ਇਹ ਲਗਦਾ। ਹੈ ਕਿ ਇੱਥੇ ਕੋਈ ਪੁਰਾਣਾਨਗਰ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ