ਕਰੀਮਪੁਰ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਕਰੀਮਪੁਰ, ਨਵਾਂ ਸ਼ਹਿਰ-ਚੰਡੀਗੜ੍ਹ ਸੜਕ ਤੋਂ 3.5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਹਿਲਾਂ ਨਾਂ ਘੜੀਸਪੁਰਾ ਸੀ ਜੋ ਇਸ ਪਿੰਡ ਦੇ ਪੂਰਬ ਵੱਲ ਦੋ ਫਰਲਾਂਗ ਤੇ ਸੀ। ਦੱਸਿਆ ਜਾਂਦਾ ਹੈ ਕਿ ਉਹ ਸਖ਼ਤ ਜਗ੍ਹਾ ਸੀ ਅਤੇ ਪਿੰਡ ਉਜੜ ਗਿਆ। ਬਾਅਦ ਵਿੱਚ ਇੱਕ ਕਰੀਮ ਬਖਸ਼ ਗੁੱਜਰ ਮੁਸਲਮਾਨ ਨੇ ਇਸ ਪਿੰਡ ਨੂੰ ਮੁੜ ਵਸਾਇਆ। 1947 ਦੀ ਵੰਡ ਵੇਲੇ ਇੱਥੇ ਅਮਨ ਰਿਹਾ ਅਤੇ ਮੁਸਲਮਾਨਾਂ ਦੇ ਜਾਣ ਤੋਂ ਬਾਅਦ ਪਾਕਿਸਤਾਨ ਤੋਂ ਆਏ ਜੱਟ ਸਿੱਖ ਇੱਥੇ ਵੱਸ ਗਏ। ਜੱਟ ਬਰਾਦਰੀ ਨੂੰ ਪੰਜ ਹਿੱਸਿਆ ਵਿੱਚ ਵੰਡਿਆ ਹੋਇਆ ਹੈ। ਪਹਿਲੇ ਲਾਹੌਰੀਏ-ਮੁਲਤਾਨੀਏ ਜੱਟ ਸਿੱਖ ਜਿਹਨਾਂ ਵਿੱਚ ਗਿੱਲ, ਤੂਰ ਅਤੇ ਸਾਹੀ ਆਉਂਦੇ ਹਨ। ਦੂਜੇ ਬੰਗਿਆਂ ਵਾਲੇ ਜਿਹਨਾਂ ਵਿੱਚ ਮਾਨ ਤੇ ਗਿੱਲ ਆਉਂਦੇ ਹਨ। ਤੀਜੇ ਮਾਹਨਾਂ ਵਾਲੇ ਮਹਿਮਪੁਰ ਤੋਂ ਚੌਥੇ ਜੌਹਲੀਏ, ਜੌਹਲਾ ਤੋਂ ਅਤੇ ਪੰਜਵੇਂ ਭੰਗੂ ਜੱਟ ਹਨ। ਹਰੀਜਨ ਚੜ੍ਹਦੀ ਤੇ ਲਹਿੰਦੀ ਬਸਤੀ ਵਿੱਚ ਵੰਡੇ ਹੋਏ ਹਨ। ਬਾਕੀ ਮੁਹੱਲੇ ਰਾਮਗੜ੍ਹੀਆਂ, ਝਿਊਰਾਂ, ਬਾਲਮੀਕਿਆਂ ਤੇ ਸੈਣੀਆਂ ਦੇ ਹਨ।
ਪਿੰਡ ਆੜੂ, ਬਦਾਮਾਂ-ਅਲੂਚਾ ਲੋਗਾਠ ਆਦਿ ਫਲਾਂ ਦੇ ਬਾਗਾ ਲਈ ਮਸ਼ਹੂਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ