ਕਾਨਿਆਂ ਵਾਲੀ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਕਾਨਿਆਂ ਵਾਲੀ, ਮੁਕਤਸਰ – ਫਿਰੋਜਪੁਰ ਸੜਕ ਤੋਂ 3 ਕਿਲੋਮੀਟਰ ਦੂਰ ਹੈ ਅਤੇ ਝਬੇਲਵਾਲੀ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ 200 ਸਾਲ ਪਹਿਲਾਂ ਇਹ ਪਿੰਡ ਬਾਬੇ ਸੁਖੀਏ ਨੇ ਵਸਾਇਆ ਸੀ ਜੋ ਸਰਹਾਲੀ (ਜ਼ਿਲ੍ਹਾ ਅੰਮ੍ਰਿਤਸਰ) ਤੋਂ ਆਇਆ ਸੀ। ਸ਼ੇਰ ਸਿੰਘ ਵਾਲਾ ਅਤੇ ਡੋਹਕ ਪਿੰਡ ਵੀ ਇਸੇ ਬਾਬੇ ਨੇ ਵਸਾਏ ਸਨ। ਇਸ ਪਿੰਡ ਵਿੱਚ ਇੱਕ ਵੱਡਾ ਛੱਪੜ ਸੀ ਜਿੱਥੇ ਕਾਨਿਆਂ ਦੇ ਕਾਫੀ ਬੁਝੇ ਸਨ ਜਿਸ ਕਰਕੇ ਇਸ ਪਿੰਡ ਦਾ ਨਾਂ ‘ਕਾਨਿਆਂ ਵਾਲੀ’ ਪ੍ਰਸਿੱਧ ਹੋ ਗਿਆ। ਬਾਬੇ ਸੁਖੀਏ ਦੇ ਚਾਰ ਪੁੱਤਰਾਂ ਤੇ ਪਿੰਡ ਦੀਆਂ ਚਾਰ ਪੱਤੀਆਂ ਹਨ ਅਤੇ ਉਸਦੀ ਔਲਾਦ ਪਿੰਡ ਵਿੱਚ ਵਸਦੀ ਹੈ। ਉਸ ਸਮੇਂ ਦਾ ਪੁਰਾਣਾ ਦਰਵਾਜ਼ਾ ਪਿੰਡ ਵਿੱਚ ਮੌਜੂਦ ਹੈ।
ਇਸ ਪਿੰਡ ਵਿੱਚ ਬਹੁਤੀ ਵਸੋਂ ਹਰੀਜਨਾਂ ਦੀ ਹੈ ਜਿਨ੍ਹਾਂ ਵਿੱਚ ਬੋਰੀਏ ਮਜ਼੍ਹਬੀ ਸਿੱਖ ਹਨ। ਜ਼ਿਮੀਦਾਰਾਂ ਦੇ ਘਰ ਥੋੜੇ ਹਨ ਅਤੇ ਬਹੁਤੇ ਸੰਧੂ ਗੋਤ ਦੇ ਹਨ। ਕੁੱਝ ਘਰ ਗਿੱਲ, ਰਾਮਗੜ੍ਹੀਆਂ ਤੇ ਮਹਾਜਨਾਂ ਦੇ ਵੀ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ