ਕੱਥੂ ਨੰਗਲ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਕੱਥੂ ਨੰਗਲ, ਅੰਮ੍ਰਿਤਸਰ-ਬਟਾਲਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੱਥੂ ਨੰਗਲ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ 1272 ਬਿਕਰਮੀ ਦੇ ਨਜ਼ਦੀਕ ਵਸਿਆ ਅਤੇ ਇਸ ਨੂੰ ਚਵਿੰਡਾ ਦੇਵੀ ਪਿੰਡ ਦੇ ਭਾਈ ਕਰਣ ਦੇ ਸਪੁੱਤਰ ਭਾਈ ਕੱਥੂ ਜੀ ਨੇ ਵਸਾਇਆ ਸੀ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਸੰਬੰਧ ਹੈ ਕਿਉਂਕਿ ਗੁਰੂ ਘਰ ਦੇ ਸੱਚੇ ਸੇਵਕ ਤੇ ਮਹਾਨ ਦਾਰਸ਼ਨਿਕ ਬਾਬਾ ਬੁਢਾ ਜੀ ਦਾ ਜਨਮ ਅਸਥਾਨ ਇਹ ਪਿੰਡ ਹੈ।
ਬਾਬਾ ਬੁਢਾ ਜੀ ਦੀ ਯਾਦ ਵਿੱਚ ਗੁਰਦੁਆਰਾ ਪਿੰਡ ਤੋਂ ਥੋੜਾ ਹੱਟ ਕੇ ਉਸਾਰਿਆ ਗਿਆ ਹੈ, ਇੱਥੇ ਹਰ ਸਾਲ ਹੋਲੇ ਮਹੱਲੇ ਤੇ, ਬਾਬਾ ਜੀ ਦੇ ਜਨਮ ਦਿਨ ‘ਤੇ ਭਾਰੀ ਮੇਲੇ ਲਗਦੇ ਹਨ। ਪਿੰਡ ਵਿੱਚ ਇੱਕ ਮਾਤਾ ਦਾ ਮੰਦਰ ਵੀ ਹੈ।