ਖੁਰਦਾਂ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਖੁਰਦਾਂ, ਗੜ੍ਹਸ਼ੰਕਰ-ਬਲਾਚੌਰ ਸੜਕ ਤੋਂ 7 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 18 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਚਕਦਾਨਾ ਪਿੰਡ ਦੇ ਬਾਬਾ ਵਸਾਉ ਦਾ ਵਸਾਇਆ ਹੈ। ਉਸਦੇ ਤਿੰਨ ਲੜਕੇ ਮਿਲਖੀ, ਸਾਉਣ ਅਤੇ ਸੁੱਖਾਂ ਸਨ। ਮਿਲਖੀ ਪਿੰਡ ਦਾ ਮੁਖੀ ਬਣਿਆ। ਪਿੰਡ ਵਿੱਚ ਥੋੜੇ ਲੋਕ ਰਹਿਣ ਕਰਕੇ ਇਸ ਦਾ ਨਾਂ ਖੁਰਦ ਰੱਖ ਦਿੱਤਾ ਗਿਆ। ਹੌਲੀ ਹੌਲੀ ਬਾਹਰ ਦੇ ਲੋਕ ਆ ਕੇ ਰਹਿਣ ਲੱਗ ਪਏ। ਲਸਾੜੇ ਦੇ ਲੋਕਾਂ ਨੂੰ ਚੇਲੇ, ਲਗੜੋਏ ਦੇ ਆਏ ਲੋਕ ਜਾਖਤ ਅਤੇ ਖਹਿਰੇ ਤੋਂ ਆਏ ਲੋਕ ਖਹਿਰੇ ਅਖਵਾਉਣ ਲੱਗ ਪਏ। ਇਸ ਪਿੰਡ ਵਿੱਚ ਪੰਜ ਮੁਸਲਮਾਨ ਪੀਰਾਂ ਦੀ ਜਗ੍ਹਾ ਬਣੀ ਹੋਈ ਹੈ ਜਿੱਥੇ ਲੋਕ ਦਲੀਆ ਚੜਾਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ