ਗੋਗੋਆਣੀ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਗੋਗੋਆਣੀ, ਖੋਸਾ ਦਲ ਸਿੰਘ – ਤਲਵੰਡੀ ਭਾਈ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਮੱਲਾਂ ਵਾਲਾ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਬਾਨੀ ਇੱਕ ਨਿਹੰਗ ਸਿੰਘ, ਗਿੱਲ ਗੋਤ ਦਾ ਸੀ ਜੋ ਜ਼ੀਰੇ ਦੇ ਗੋਗੋਆਣੀ ਪਿੰਡ ਤੋਂ ਆਇਆ ਸੀ। ਇਸ ਇਲਾਕੇ ਦੇ ਇਰਦ ਗਿਰਦ ਮੁਸਲਮਾਨਾਂ ਦਾ ਬੜਾ ਜ਼ੋਰ ਸੀ ਤੇ ਉਹ ਕਿਸੇ ਹੋਰ ਨੂੰ ਟਿਕਣ ਨਹੀਂ ਦੇਂਦੇ ਸਨ ਇਸ ਲਈ ਇਸ ਨਿਹੰਗ ਸਿੰਘ ਨੇ ਆਪਣੇ ਜੱਦੀ ਪਿੰਡ ਦੇ ਨਾਂ ਤੇ ਇਹ ਪਿੰਡ ਵਸਾਇਆ ਤੇ ਕਈ ਹੋਰ ਸਿੱਧੂ – ਬਰਾੜ ਇੱਥੇ ਲੈ ਆਂਦੇ ਤਾਂ ਕਿ ਮੁਸਲਮਾਨਾਂ ਨਾਲ ਮੁਕਾਬਲਾ ਹੋ ਸਕੇ। ਪਿੰਡ ਵਿੱਚ ਖੋਸੇ, ਸੋਹਲ ਅਤੇ ਮਜ਼੍ਹਬੀ ਸਿੱਖਾਂ ਦੇ ਵੀ ਘਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ