ਘੋੜਾਬਾਹਾ
Contents
hide
ਤਹਿਸੀਲ ਦਸੂਹਾ ਦਾ ਪਿੰਡ ਘੋੜਾਬਾਹਾ, ਟਾਂਡਾ-ਹੁਸ਼ਿਆਰਪੁਰ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਟਾਂਡਾ ਉੜਮੜ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਨਾਂ ਕਿਸੇ ਸਮੇਂ ਅਕਬਰਾਬਾਦ ਸੀ। ਅਕਬਰ ਦੇ ਜ਼ਮਾਨੇ ਵਿੱਚ ਇਹ ਇੱਕ ਤਹਿਸੀਲ ਸੀ। ਇੱਥੇ ਉਸ ਵੇਲੇ ਦਾ ਕਿਲ੍ਹਾ ਵੀ ਸੀ ਜਿਸ ਦੀਆਂ ਢੱਠੀਆਂ ਕੰਧਾਂ ਤੋਂ ਇਸ ਦੀ ਪੁਰਾਤਨਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇੱਥੇ ਦੋ ਰਾਜਪੂਤ ਚੌਧਰੀ ਸਨ ਜਿਨ੍ਹਾਂ ਵਿਚੋਂ ਇੱਕ ਮਰ ਗਿਆ, ਉਸਦੀ ਪਤਨੀ ਗਰਭਵਤੀ ਸੀ ਜੋ ਆਪਣੇ ਮਾਂ-ਪਿਉ ਕੋਲ ਚਲੀ ਗਈ। ਉਸਦਾ ਲੜਕਾ ਹੋਇਆ ਜੋ ਵੱਡਾ ਹੋ ਕੇ ਆਪਣੀ ਜਾਇਦਾਦ ਮੰਗਣ ਆਇਆ ਤਾ ਉਸਦੇ ਤਾਏ ਨੇ ਕਿਹਾ ਕਿ ਜਿੰਨੀ ਜ਼ਮੀਨ ਵਿੱਚ ਘੋੜਾ ਫੇਰ ਲਏਂਗਾ ਉਹ ਤੇਰੀ ਹੋ ਜਾਏਗੀ। ਉਹ ਲੜਕਾ ਸੀਕਰੀ ਤੋਂ ਸ਼ੁਰੂ ਹੋਇਆ ਅਤੇ 72 ਪਿੰਡ ਵੱਲ ਕੇ ਸ਼ਾਮ ਨੂੰ ਇਸ ਪਿੰਡ ਵਿੱਚ ਪਹੁੰਚਿਆ। ਇਸ ਪਿੰਡ ਦਾ ਨਾਂ ਉਸ ਕਾਰਨ ‘ਘੋੜਾਵਾਹ’ ਪੈ ਗਿਆ । ਸਿੱਖਾਂ ਦੇ • ਰਾਜ ਵੇਲੇ ਕਿਲ੍ਹੇ ਤੇ ਸਿੱਖ ਸਰਦਾਰਾਂ ਦਾ ਕਬਜ਼ਾ मी।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ