ਚਾਟੀ ਵਿੰਡ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਚਾਟੀ ਵਿੰਡ, ਅੰਮ੍ਰਿਤਸਰ- ਤਰਨਤਾਰਨ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸੰਗਰਾਣਾ ਸਾਹਿਬ ਤੋਂ 8 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸੁਲਤਾਨ ਬੇਗ ਅਤੇ ਚਾਟੀ ਬੇਗ ਦੋ ਭਰਾ ਸਨ ਜਿਨ੍ਹਾਂ ਨੇ ਆਪਣੇ ਨਾਵਾਂ ਤੇ ਸੁਲਤਾਨ ਪਿੰਡ ਤੇ ‘ਚਾਟੀ ਪਿੰਡ ਵਸਾਏ। ਸਮੇਂ ਦੇ ਗੇੜ ਨਾਲ ਪਿੰਡ ਬਦਲਦਾ ਬਦਲਦਾ ਵਿੰਡ ਹੋ ਗਿਆ । ਕਿਹਾ ਜਾਂਦਾ ਹੈ ਚਾਟੀ ਬੇਗ ਲੱਸੀ ਦੀ ਭਰੀ ਚਾਟੀ ਪੀ ਜਾਂਦਾ ਸੀ ਜਿਸ ਕਰਕੇ ਉਸਦਾ ਨਾਂ ਚਾਟੀ ਬੇਗ ਪਿਆ। ਇਸ ਪਿੰਡ ਦੇ ਦੋ ਮਹਾਨ ਸ਼ਹੀਦ ਹੋਏ ਹਨ, ਜਿਨ੍ਹਾਂ ਨੇ ਸ਼੍ਰੋਮਣੀ ਸ਼ਹੀਦ ਬਾਬਾ ਦੀਪਸਿੰਘ ਜੀ ਦੇ ਜੱਥੇ ਵਿੱਚ ਮੁਗਲਾਂ ਨਾਲ ਲੜਦੇ ਸ਼ਹੀਦੀਆਂ ਪਾਈਆਂ। ਬਾਬਾ ਮਹਿਤਾਬ ਸਿੰਘ ਗਿੱਲ ਅਤੇ ਬਾਬਾ ਸਹਿਜ ਸਿੰਘ। ਇਹਨਾਂ ਦੋਹਾਂ ਦੀਆਂ ਸਮਾਧਾਂ ਪਿੰਡ ਵਿੱਚ ਹਨ ਅਤੇ ਉਹਨਾਂ ਦੀ ਯਾਦ ਵਿੱਚ ਦੋ ਸ਼ਹੀਦ ਗੰਜ ਗੁਰਦੁਆਰੇ ਹਨ।