ਚੰਨੂੰ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਚੰਨੂ, ਗਿਦੜਬਾਹਾ – ਲੰਬੀ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗਿਦੜਬਾਹਾ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਥਾਂ ਤੇ ਕਿਸੇ ਵੇਲੇ ਖੁੱਲ੍ਹੀ ਚਰਾਂਦ ਹੁੰਦੀ ਸੀ। ਚੰਨੂ ਨਾਂ ਦਾ ਇੱਕ ਮੁਸਲਮਾਨ ਵਾਗੀ ਇੱਥੇ ਪਸ਼ੂ ਚਾਰਿਆ ਕਰਦਾ ਸੀ। ਉਸਦੇ ਨਾਂ ਤੇ ਹੀ ਪਿੰਡ ਦਾ ਨਾਂ ‘ਚੰਨੂੰ” ਪ੍ਰਸਿੱਧ ਹੋ ਗਿਆ। ਇਹ ਪਿੰਡ 1854 ਈਸਵੀ ਵਿੱਚ ਪੰਜਾਬ ਦੇ ਪਹਿਲੇ ਬੰਦੋਬਸਤ ਮਾਲ ਦੇ ਸਮੇਂ ਹੀ ਬੱਝਾ ਸੀ।
ਭੱਟੀ ਮੁਸਲਮਾਨਾਂ ਅਤੇ ਬੀਦੋਵਾਲੀ ਦੇ ਸਿੱਧੂਆਂ ਵਿਚਕਾਰ ਲਗਾਤਾਰ ਕਈ ਲੜਾਈਆਂ ਹੋਣ ਕਾਰਨ ਇੱਥੇ ਕੋਈ ਪਿੰਡ ਵਸਾਉਣ ਲਈ ਤਿਆਰ ਨਹੀਂ ਸੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਵੀਰੋਕੇ ਤੋਂ ‘ਦੁਲੇਅ’ ਗੋਤ ਦੇ ਜੱਟ ਸਭ ਤੋਂ ਪਹਿਲਾਂ ਇਸ ਪਿੰਡ ਵਿੱਚ ਆਏ। ਫਿਰ ਜੰਡੀਆਂ ਤੋਂ ਢਿੱਲੋਂ, ਵਿਰਕਾਂ ਤੋਂ ਵਿਰਕ ਆਏ। ਪਿੰਡ ਨੂੰ ਬਰਾਬਰ ਤਿੰਨ ਪੱਤੀਆਂ ਵਿੱਚ ਵੰਡ ਲਿਆ ਗਿਆ: ਪੱਤੀ ਰਾਮ ਸਿੰਘ ਦੁਲੇਅ, ਪੱਤੀ ਮੀਆਂ ਸਿੰਘ ਢਿੱਲੋਂ ਅਤੇ ਪੱਤੀ ਵਰਿਆਮ ਸਿੰਘ ਵਿਰਕ ਹੈ। ਪੱਤੀ ਵਿਰਕਾਂ ਵਿੱਚ ਛੋਟੀ ਪੱਤੀ ਬੋਰੀਏ ਸਿੱਖਾਂ ਦੀ ਵੀ ਹੈ। ਰਾਮਗੜ੍ਹੀਏ, ਘੁਮਿਆਰ, ਬਾਜ਼ੀਗਰ, ਨਾਈ, ਸਿੱਧੂ, ਗਿਲ, ਧਾਲੀਵਾਲਾਂ ਦੇ ਵੀ ਕੁੱਝ ਘਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ