ਜਖਬੜ
ਸਥਿਤੀ :
ਤਹਿਸੀਲ ਪਠਾਨਕੋਟ ਦਾ ਪਿੰਡ ਜਖਬੜ, ਪਠਾਨਕੋਟ-ਪਠਲੌਰ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਸਰਨਾ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਵਿੱਚ ਇੱਕ ਜੱਖ (ਯਕਸ਼) ਦਾ ਮੰਦਰ ਹੈ ਜਿਸ ਦੇ ਨਾਲ ਬੋਹੜ (ਬਰ) ਦਾ ਦਰਖਤ ਹੈ ਜਿਸ ਤੋਂ ਪਿੰਡ ਦਾ ਨਾਂ ਜਖਬਰ ਪਿਆ । ਇਹ ਪਿੰਡ ਨਾਥ ਜੋਗੀਆਂ ਦੇ ਡੇਰੇ ਦੁਆਲੇ ਵੱਸਿਆ ਪਿੰਡ ਹੈ। ਇਹ ਪਿੰਡ ਇੱਕ ਪਾਸਿਓੁ ਜੰਮੂ ਕਸ਼ਮੀਰ ਦੀ ਹੱਦ ਨੂੰ ਲਗਦਾ ਹੈ ਅਤੇ ਦੂਸਰੇ ਪਾਸਿਓੁ ਪਾਕਿਸਤਾਨ ਦੇ ਬਾਰਡਰ ਨੂੰ । ਡੇਰੇ ਦੇ ਆਲੇ ਦੁਆਲੇ ਇੱਕ ਬਹੁਤ ਪੁਰਾਤਨ ਵੱਡੀ ਦੀਵਾਰ ਹੈ ਜਿਸ ਦੇ ਅੰਦਰ ਜਖਬਰ ਗੱਦੀ ਦੇ ਸੰਚਾਲਕ ਬਾਬਾ ਉਦੰਤ ਨਾਥ ਦੀ ਸਮਾਧ ਹੈ। ਇੱਥੇ ਹੋਰ ਵੀ ਕਈ ਸਮਾਧਾਂ ਹਨ। ਇਹ ਕੰਨਪਾਟੇ ਸਾਧੂ ਸਨ। ਇੱਥੇ ਸ਼ਿਵਰਾਤਰੀ ਤੇ ਕਾਫੀ ਇੱਕਠ ਹੁੰਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ