ਜੀਓਬਾਲਾ
Contents
hide
ਤਹਿਸੀਲ ਤਰਨਤਾਰਨ ਦਾ ਪਿੰਡ ਜੀਓਬਾਲਾ, ਤਰਨ ਤਾਰਨ-ਭੁਚੱਰ ਸੜਕ ਤੋਂ ਸਥਿਤ, ਰੇਲਵੇ ਸਟੇਸ਼ਨ ਤਰਨਤਾਰਨ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਜੀਓਬਾਲਾ ਦੇ ਇੱਕ ਪਰਿਵਾਰ ਦੀ ਜ਼ਮੀਨ ਬਹੁਤ ਸੀ ਅਤੇ ਉਸਦੇ ਵੱਡੇ ਪੁੱਤਰ ਨੇ ਆਪਣੀ ਜ਼ਮੀਨ ਵੱਖਰੀ ਕਰ ਲਈ ਅਤੇ ਉਸਦੇ ਨਾਂ ਤੇ ਪਿੰਡ ਦਾ ਨਾਂ ‘ਜੀਓ’ ਪੈ ਗਿਆ। ਬਾਅਦ ਵਿੱਚ ਉਸਦੇ ਪੁੱਤਰ ਬਾਲਾ ਦਾ ਨਾਂ ਵੀ ਨਾਲ ਲੱਗ ਪਿਆ ਅਤੇ ਪਿੰਡ ਦਾ ਨਾਂ ‘ਜੀਓਬਾਲਾ’ਪ੍ਰਚਲਤ ਹੋ ਗਿਆ। ਇਸੇ ਤਰ੍ਹਾਂ ਬਾਕੀ ਦੇ ਤਿੰਨ ਭਰਾਵਾਂ ਨੇ ਵੀ ਆਪਣੇ ਆਪਣੇ ਨਾ ਤੇ ਪਿੰਡ ਵਸਾ ਲਏ।
ਇਸ ਪਿੰਡ ਵਿੱਚ ਇੱਕ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ‘ਅਗਾੜਾ ਪਛਾੜ ਸਾਹਿਬ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਥੇ ਗੁਰੂ ਜੀ ਨੇ ਪਲਾਸੌਰ ਦੇ ਮੱਸਾ ਨਾਂ ਦੇ ਆਦਮੀ ਪਾਸੋਂ ਦਰਬਾਰ ਸਾਹਿਬ ਤਰਨਤਾਰਨ ਲਈ ਜ਼ਮੀਨ ਮੰਗੀ ਸੀ। ਗੁਰਦੁਆਰਾ ਅਗਾੜਾ ਪਿਛਾੜਾ ਸਾਹਿਬ ਵਿਖੇ ਮੱਸਿਆ ਦਾ ਭਾਰੀ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ