ਜੋਗੇ ਵਾਲਾ
ਸਥਿਤੀ :
ਤਹਿਸੀਲ ਮੋਗੇ ਦਾ ਪਿੰਡ ਜੋਗੇ ਵਾਲਾ, ਮੋਗਾ – ਫਿਰੋਜ਼ਪੁਰ ਸੜਕ ‘ਤੇ ਰੇਲਵੇ ਸਟੇਸ਼ਨ ਡਗਰੂ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਡਰੋਲੀ ਭਾਈ ਵਿਚੋਂ ਬੱਝਿਆ ਹੋਇਆ ਹੈ। ਸਭ ਤੋਂ ਪਹਿਲਾਂ ਡਰੋਲੀ ਭਾਈ ਤੋਂ ਆ ਕੇ ਇੱਥੇ ਜੋਗਾ ਸਿੰਘ ਨੇ ਮੋੜ੍ਹੀ ਗੱਡੀ। ਉਸ ਤੋਂ ਬਾਅਦ ਹੌਲੀ ਹੌਲੀ ਇਹ ਪਿੰਡ ਦਾ ਰੂਪ ਧਾਰਨ ਕਰ ਗਿਆ। ਪਿੰਡ ਵਿੱਚ ਸਾਰੇ ਸੰਘੇ ਜੱਟਾਂ ਦੇ ਘਰ ਹਨ। ਮਜ਼੍ਹਬੀ ਸਿੱਖਾਂ ਦਾ ਵਿਹੜਾ ਵੱਖਰਾ ਹੈ।
ਇਸ ਪਿੰਡ ਦੇ ਪੂਰਬ ਵਾਲੇ ਪਾਸੇ ਸੱਤਵੇਂ ਪਾਤਸ਼ਾਹ ਸ੍ਰੀ ਹਰਿ ਰਾਇ ਜੀ ਦਾ ਗੁਰਦੁਆਰਾ ਹੈ, ਜਿੱਥੇ ਗੁਰੂ ਜੀ ਕਈ ਦਿਨ ਸਾਥੀਆਂ ਸਮੇਤ ਰਹੇ। ਉਸ ਨੂੰ ਹੁਣ ਵੀ ‘ਤੰਬੂ ਸਾਹਿਬ’ ਕਿਹਾ ਜਾਂਦਾ ਹੈ। ਜਿਸ ਕਿੱਲੇ ਨਾਲ ਗੁਰੂ ਜੀ ਨੇ ਘੋੜਾ ਬੰਨ੍ਹਿਆ ਸੀ ਉਹ ਹੁਣ ਵੱਡਾ ‘ਵੱਣ” ਹੈ। ਇੱਥੇ ਇੱਕ ਤਲਾਬ ਬਣਿਆ ਹੋਇਆ ਹੈ। ਹਰ ਮਹੀਨੇ ਮੱਸਿਆ ਅਤੇ ਸੰਗਰਾਂਦ ਨੂੰ ਸੰਗਤਾਂ ਆਉਂਦੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ