ਦੁਧਨ ਸਾਧਾਂ
ਸਥਿਤੀ :
ਤਹਿਸੀਲ ਪਟਿਆਲਾ ਦਾ ਪਿੰਡ ਦੁਧਨ ਸਾਧਾਂ, ਪਟਿਆਲਾ ਤੋਂ ਲਗਭਗ 18 ਕਿਲੋਮੀਟਰ ਦੂਰ ਪਟਿਆਲਾ – ਘੜਾਮ ਸੜਕ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 280 ਸਾਲ ਪਹਿਲਾਂ ਨਿਰਮਲਾ ਪੰਥ ਸਥਾਪਿਤ ਹੋਣ ਸਮੇਂ ਇਸ ਪੰਥ ਦੇ ਸਾਧੂਆਂ ਦੀ ਇੱਕ ਜਮਾਤ ਲਗਭਗ 100 ਗਾਈਆਂ ਨਾਲ ਇਸ ਪਿੰਡ ਵਿੱਚ ਆ ਕੇ ਵੱਸ ਗਈ ਤੇ ਗਾਈਆਂ ਦਾ ਦੁੱਧ ਲੋਕਾਂ ਵਿੱਚ ਮੁਫ਼ਤ ਵੰਡਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਸਾਧੂਆਂ ਨੂੰ ਉਸ ਸਮੇਂ ਦੇ ਪਿੰਡ ਦੇ ਵਿਸਵੇਦਾਰ ਸ੍ਰੀ ਨਰੈਣ ਸਿੰਘ ਨੇ 20 ਵਿੱਘੇ ਜ਼ਮੀਨ ਗਾਈਆਂ ਦੇ ਘਾਹ ਪੱਠੇ ਲਈ ਦੇ ਦਿੱਤੀ। ਇਨ੍ਹਾਂ ਸਾਧੂਆਂ ਦਾ ਪਿੰਡ ਦੇ ਆਸ-ਪਾਸ ਇੰਨਾ ਅਸਰ ਪਿਆ ਕਿ ਉਨ੍ਹਾਂ ਦਾ ਨਾਂ ਪਿੰਡ ਨਾਲ ਜੁੜ ਗਿਆ ਤੇ ਪਿੰਡ ਦਾ ਨਾਂ ‘ਦੁਧਨ ਸਾਧਾਂ’ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ