ਪੈਲੀ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਪੈਲੀ, ਗੜ੍ਹਸ਼ੰਕਰ-ਨੂਰਪੁਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 19 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਵੀ ਮੁਸਲਮਾਨਾਂ ਦੁਆਰਾ ਸਤਾਏ ਹੋਏ ਲੋਕਾਂ ਦਾ ਵਸਾਇਆ ਹੋਇਆ ਹੈ। ਮੁਸਲਮਾਨਾਂ ਨਾਲ ਟੱਕਰ ਲੈਣ ਉਪਰੰਤ ਗੁਣਾਚੌਰ ਦੇ ਵਿਰਲ ਗੋਤ ਦੇ ਜੱਟ ਪਹਾੜਾਂ ਵੱਲ ਚੱਲ ਪਏ। ਕੁਝ ਦੇਰ ਸਤਲੁਜ ਦੇ ਕੰਢੇ ਭੋਲੜੀ ਪਿੰਡ ਵਿੱਚ ਠਹਿਰੇ ਅਤੇ ਫੇਰ ਪੈਲਾ ਜੱਟ ਦੀ ਅਗਵਾਈ ਹੇਠ ਇਹ ਪਿੰਡ ਵਸਾਇਆ। ਪਿੰਡ ਦਾ ਨਾਂ ‘ਪੈਲੇ’ ਤੋਂ ਹੌਲੀ ਹੌਲੀ ‘ਪੈਲੀ’ ਪੈ ਗਿਆ। ਸਿੱਖ ਰਾਜ ਸਮੇਂ ਸਰਦਾਰਨੀ ਰਾਹਮਈ ਰਾਜਾਂ ਨੇ ਇੱਥੇ ਇੱਕ ਖੂਹ ਲਗਵਾਇਆ ਸੀ ਜਿਸ ਵਿਚੋਂ ਆਸ ਪਾਸ ਦੇ 12 ਪਿੰਡ ਪਾਣੀ ਭਰਦੇ ਸਨ।
ਇਸ ਪਿੰਡ ਵਿੱਚ ਜੱਟ, ਸਰਹਿਤ, ਝਿਊਰ, ਤਰਖਾਣ, ਨਾਈ, ਰਾਮਦਾਸੀਏ, ਸਿੱਖ ਅਤੇ ਖੱਤਰੀ ਰਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ