ਬਡਬਰ
ਸਥਿਤੀ :
ਤਹਿਸੀਲ ਤਪਾ ਦਾ ਇਹ ਪਿੰਡ ਬਡਬਰ, ਬਰਨਾਲਾ – ਸੰਗਰੂਰ ਸੜਕ ਤੇ ਸਥਿਤ ਸੰਗਰੂਰ ਤੋਂ 18 ਕਿਲੋਮੀਟਰ ਦੀ ਦੂਰੀ ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 1400 ਸਾਲ ਪੁਰਾਣੇ ਇਸ ਪਿੰਡ ਦੇ ਖੰਡਰਾਂ ਵਿੱਚ ਬੀਤੇ ਸਮੇਂ ਦੇ ਇਤਿਹਾਸ ਦੇ ਵਰਕੇ ਦੱਬੇ ਪਏ ਹਨ। ਪਿੰਡ ਦੇ ਵਿਚਕਾਰ ਬਣੀਆਂ ਸੱਤ ਮਸਜਿਦਾਂ ਵਾਲਾ ਇਹ ਪਿੰਡ ਕਦੇ ਇਸਲਾਮੀ ਧਰਮ ਦਾ ਵੱਡਾ ਕੇਂਦਰ ਹੁੰਦਾ ਸੀ। ਢਹਿ ਚੁੱਕੇ ਕਿਲ੍ਹੇ ਨੂੰ ਵੇਖ ਕੇ ਇਹ ਅੰਦਾਜ਼ਾ ਹੁੰਦਾ ਹੈ ਕਿ ਬਡਬਰ ਦੀ ਮਹਾਨਤਾ ਸਮਾਣਾ, ਸਢੌਰਾ ਤੇ ਸੁਨਾਮ ਜਿੰਨੀ ਜ਼ਰੂਰ ਸੀ। ਪਿੰਡ ਦੇ ਦੁਆਲੇ ਬਣੀਆਂ ਸੱਤ ਪੀਰਾਂ ਦੀਆਂ ਸਮਾਧਾਂ ਤੇ 1400 ਸਾਲ ਪੁਰਾਣਾ ਮੱਠ ਇਸ ਪਿੰਡ ਵਿੱਚ ਕਿਸੇ ਵੇਲੇ ਹਿੰਦੂ ਧਰਮ ਵਿੱਚ ਪੱਕੇ ਵਿਸ਼ਵਾਸ਼ ਦੀ ਕਹਾਣੀ ਦਰਸਾਉਂਦੀਆ ਹਨ।
ਇਸ ਪਿੰਡ ਦੇ ਵੱਸਣ ਬਾਰੇ ਕਈ ਕਹਾਣੀਆਂ ਹਨ। ਇੱਕ ਕਹਾਣੀ ਮੁਤਾਬਕ ਹਜ਼ਾਰਾਂ ਸਾਲ ਪਹਿਲਾਂ ਕੁੱਝ ਸੰਤ ਇਸ ਇਲਾਕੇ ਵਿੱਚ ਆਏ। ਇੱਥੇ ਜੰਗਲਾਂ ਵਿੱਚ ਇੱਕ ਰਾਮ ਚੰਦ ਭੱਟੀ ਰਹਿੰਦਾ ਸੀ। ਉਸਨੇ ਆਪਣੀ ਪਿੱਤਲ ਦੀ ਪਰਾਤ ਵੇਚ ਕੇ ਭੁੱਖੇ ਸੰਤਾਂ ਲਈ ਰਾਸ਼ਨ ਲਿਆਂਦਾ। ਸੰਤਾਂ ਨੇ ਖੁਸ਼ ਹੋ ਕੇ ਉਸਨੂੰ ਆਸ਼ੀਰਵਾਦ ਦਿੱਤਾ ਕਿ ਤੇਰੀ ਔਲਾਦ ਇਤਨੀ ਹੋਵੇਗੀ ਕਿ ਰੋਜ਼ ਸਵਾ ਮਣ ਆਟਾ ਗੁੰਨਿਆ ਜਾਵੇਗਾ। ਇਸ ਇਲਾਕੇ ਵਿੱਚ ‘ਵ’ ਨੂੰ ‘ਬ’ ਬੋਲਿਆ ਜਾਂਦਾ ਹੈ। ਇਸ ਲਈ ਭੱਟੀ-ਬਰ ਤੋਂ ਇਹ ‘ਬਡਬਰ ਹੋ ਗਿਆ। ਦੂਸਰੀ ਕਹਾਣੀ ਮੁਤਾਬਕ ਨਾਭੇ ਦੇ ਰਾਜੇ ਮਹਾਰਾਜਾ ਜਸਵੰਤ ਸਿੰਘ ਨੂੰ ਇੱਥੇ ਬਰੋਟੇ ਹੇਠਾਂ ਬੈਠੇ ਕਿਸੇ ਸੰਤ ਨੇ ਵਰ ਦਿੱਤਾ ਸੀ ਕਿ ਉਹਦੇ ਘਰ ਲੜਕਾ ਹੋਵੇਗਾ। ਉਥੋਂ ਇਸ ਪਿੰਡ ਦਾ ਨਾਂ ਬਡਬਰ (ਵੱਡਾ ਵਰ) ਪਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ