ਬੀਹਲੇ ਵਾਲਾ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਬੀਹਲੇਵਾਲਾ, ਮੁਕਤਸਰ – ਫਿਰੋਜ਼ਪੁਰ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਰੀਦਕੋਟ ਤੋਂ 18 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਬਜ਼ੁਰਗ ਬਾਬਾ ਬੀਹਲਾ ਸਿੰਘ ਨੇ ਪਿੰਡ ਸ਼ੇਰ ਸਿੰਘ ਵਾਲੇ ਤੋਂ ਆ ਕੇ ਵਸਾਇਆ। ਪਿੰਡ ਦੇ ਬਹੁਤੇ ਜਾਤਾਂ ਅਤੇ ਗੋਤਾਂ ਦੇ ਲੋਕ ਇੱਥੇ ਦੋ ਸਦੀਆਂ ਤੋਂ ਵਧੀਕ ਵੱਸ ਰਹੇ ਹਨ। ਹਰੀਜਨ, ਰਾਮਗੜ੍ਹੀਏ ਤੇ ਜੱਟ ਤਕਰੀਬਨ ਬਰਾਬਰ ਦੀ ਸੰਖਿਆ ਵਿੱਚ ਹਨ।
ਇਸ ਪਿੰਡ ਦੇ ਲੋਕਾਂ ਨੇ ਅਜ਼ਾਦੀ ਦੇ ਸੰਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਅੰਗਰੇਜ਼ਾਂ ਦੇ ਜਬਰ ਵਿਰੁੱਧ ਨਾਭੇ ਤੇ ਜੈਤੋਂ ਦੇ ਮੋਰਚਿਆਂ ਸਮੇਂ ਕਈ ਪਿੰਡ ਵਾਸੀਆਂ ਨੇ ਕੈਦਾਂ ਕੱਟੀਆਂ। ਨਾਭੇ ਦੀ ਰਿਹਾਈ ਉਪਰੰਤ ਜੱਥੇ ਮੁਕਤਸਰ ਹੁੰਦੇ ਹੋਏ ਬੀਹਲੇ ਵਾਲੇ ਆ ਕੇ ਠਹਿਰਦੇ ਅਤੇ ਅਗਲਾ ਪ੍ਰੋਗਰਾਮ ਬਣਾਉਂਦੇ। ਇਸ ‘ਤੇ ਅੰਗਰੇਜ਼ੀ ਸਰਕਾਰ ਨੇ ਪਿੰਡ ਦੇ ਖਿਲਾਫ ਸਪੈਸ਼ਲ ਪੁਲੀਸ ਚੌਕੀ ਬਿਠਾ ਦਿੱਤੀ ਸੀ। ਇਸ ਦੇ 13 ਕਰਮਚਾਰੀਆਂ ਦਾ ਖਰਚਾ 8000 ਰੁਪਏ ਪਿੰਡ ਦੇ ਸਿੱਖਾਂ ਤੋਂ ਜਬਰੀ ਵਸੂਲਿਆ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ